ਧੂਰੀ: ਇਸ ਸਾਲ ਕਣਕ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਆਉਣ ਨਾਲ ਬੈਂਕ ਦਾ ਕੰਮ ਵਧੇਰੇ ਵਧ ਗਿਆ ਹੈ, ਪਰ ਬੈਂਕਾਂ ਵੱਲੋਂ ਖਪਤਕਾਰਾਂ ਲਈ ਕੀਤੇ ਨਿਗੂਣੇ ਪ੍ਰਬੰਧ ਨਾ ਕਾਫੀ ਹਨ। ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਅੱਗੇ ਕੜਕਦੀ ਧੁੱਪ ਵਿੱਚ ਲੱਗੀਆਂ ਲੰਮੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਕੁਝ ਇੱਕ ਜਗ੍ਹਾ ’ਤੇ ਨਾ ਮਾਤਰ ਟੈਂਟ ਲਗਾ ਕੇ ਨਿਗੂਣੀ ਛਾਂ ਵਿੱਚ ਲੋਕ ਪਸੀਨੋ ਪਸੀਨੀ ਹੋ ਰਹੇ ਹਨ। ਜਦੋਂ ਬੈਂਕਾਂ ਅੱਗੇ ਲਾਈਨਾਂ ਵਿੱਚ ਖੜ੍ਹੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਣਕ ਦੀ ਅਦਾਇਗੀ ਤਾਂ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਪਰ ਕਿਸਾਨ ਅਦਾਇਗੀ ਲੈਣ ਲਈ ਲਾਈਨਾਂ ਵਿੱਚ ਖੱਜਲ ਖੁਆਰ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਅਜਿਹੀਆਂ ਦਾ ਸਮੱਸਿਆਵਾਂ ਦੇ ਹਲ ਦੀ ਮੰਗ ਕੀਤੀ। -ਪੱਤਰ ਪ੍ਰੇਰਕ