ਅਮਰਗੜ੍ਹ:
ਪਾਇਨੀਅਰ ਸਕੂਲ ਗੱਜਣਮਾਜਾਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਦੱਸਿਆ ਕਿ ਕਬੱਡੀ ਅੰਡਰ-17, ਗਤਕਾ ਲੜਕੇ ਤੇ ਲੜਕੀਆਂ, ਕੁਸ਼ਤੀ ਤੇ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਿਆਂ ਸਮੇਤ ਐਥਲੈਟਿਕਸ ਵਿੱਚ ਡਿਸਕਸ ਥਰੋਅ, ਸ਼ਾਟਪੁੱਟ ’ਚ ਪਹਿਲਾ, ਹੈਮਰਥਰੋ ’ਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਖਿਡਾਰੀ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਂ ਰੋਸ਼ਨ ਕਰ ਰਹੇ ਹਨ। ਖਿਡਾਰੀਆਂ ਨੇ ਸਿਰਫ਼ ਟੀਮਾਂ ’ਚ ਹੀ ਨਹੀਂ ਸਗੋਂ ਵਿਆਕਤੀਗਤ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰਾਪਤੀਆਂ ਲਈ ਫ਼ਿਜੀਕਲ ਐਜੂਕੇਸ਼ਨ ਵਿਭਾਗ ਦੇ ਡੀਪੀਈ ਜਗਤਾਰ ਸਿੰਘ, ਮਨਪ੍ਰੀਤ ਸਿੰਘ, ਮੈਡਮ ਹਰਸਿਮਰਤ ਕੌਰ ਤੇ ਜਤਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ। ਸਕੂਲ ਪਹੁੰਚਣ ’ਤੇ ਖਿਡਾਰੀਆਂ ਦਾ ਸਕੂਲ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ