ਲਹਿਰਾਗਾਗਾ: ਇਥੇ ਰੇਲਵੇ ਪੁਲ ਨਾਲ ਬਣੇ ਟੈਕਸੀ ਸਟੈਂਡ ’ਚ ਟਰੈਫਿਕ ਪੁਲੀਸ ਦੇ ਇੰਚਾਰਜ ਅਮ੍ਰਿਤ ਸਿੰਘ ਦੀ ਅਗਵਾਈ ’ਚ ਜਾਗਰੂਕਤਾ ਕੈਂਪ ਲਾਇਆ ਗਿਆ। ਕੈਂਪ ’ਚ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਸੈੱਲ ਦੇ ਸਹਾਇਕ ਥਾਣੇਦਾਰ ਹਰਦੇਵ ਸਿੰਘ ਅਤੇ ਸਹਾਇਕ ਥਾਣੇਦਾ ਸੁਰੇਸ਼ ਕੁਮਾਰ ਨੇ ਟੈਕਸੀ ਡਰਾਈਵਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਚਾਰ ਪਹੀਆਂ ਵਾਹਨ ’ਚ ਸਿਰਫ ਦੋ ਵਿਅਕਤੀ ਅਤੇ ਡਰਾਈਵਰ ਸਮੇਤ ਸਵਾਰਾਂ ਦੇ ਮਾਸਕ ਪਹਿਨਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸੀਟ ਬੈਲਟ ਲਾਉਣ, ਰਾਤ ਨੂੰ ਡੀਪਰ ਵਰਤਣ, ਗੱਡੀਆਂ ਦੇ ਲੋੜੀਂਦੇ ਦਸਤਾਵੇਜ਼ , ਬੀਮਾ, ਪ੍ਰਦੂਸ਼ਣ ਕਰਵਾਕੇ ਰੱਖਣਾ ਜ਼ਰੂਰੀ ਹੈ। -ਪੱਤਰ ਪ੍ਰੇਰਕ