ਖੇਤਰੀ ਪ੍ਰਤੀਨਿਧ
ਧੂਰੀ, 27 ਫਰਵਰੀ
ਧੂਰੀ ਤੋਂ ਨਾਭਾ ਵਾਇਆ ਛੀਟਾਵਾਲਾ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਸ ਖਾਸ ਸੜਕ ਉੱਪਰ ਰੋਜ਼ਾਨਾ ਪਿੰਡਾਂ ਦੇ ਲੋਕ ਆਉਂਦੇ-ਜਾਂਦੇ ਹਨ ਅਤੇ ਇਹ ਸੜਕ ਧੂਰੀ ਸ਼ਹਿਰ ਨੂੰ ਨਾਭਾ-ਪਟਿਆਲਾ ਨਾਲ ਜੋੜਦੀ ਹੈ ਪਰ ਮੀਂਹ ਤੋਂ ਬਾਅਦ ਇਹ ਸੜਕ ਥਾਂ-ਥਾਂ ਤੋਂ ਟੁੱਟ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਇਸ ਸੜਕ ਨੂੰ ਫੌਰੀ ਦੁਬਾਰਾ ਬਣਾਇਆ ਜਾਵੇ।
ਇਸੇ ਤਰ੍ਹਾਂ ਧੂਰੀ ਤੋਂ ਬਾਗੜੀਆਂ, ਸ਼ਹਿਰ ਦੀ ਅਨਾਜ ਮੰਡੀ ਨੂੰ ਜਾਂਦੀ ਸੜਕ ਵੀ ਕਈ ਥਾਵਾਂ ਤੋਂ ਮੀਹ ਕਾਰਨ ਟੁੱਟਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਇਨ੍ਹਾਂ ਸੜਕਾਂ ਉੱਪਰ ਪਏ ਟੋਇਆਂ ਨੂੰ ਭਰਨ ਦੀ ਮੰਗ ਕੀਤੀ ਹੈ।