ਧੂਰੀ (ਪੱਤਰ ਪ੍ਰੇਰਕ): 66 ਕੇਵੀ ਗਰਿੱਡ ਭੁੱਲਰਹੇੜੀ ਨੂੰ ਚਲਾਉਣ ਲਈ ਕੱਢੀ ਜਾ ਰਹੀ ਬਿਜਲੀ ਲਾਈਨ ਲਈ ਟਾਵਰ ਲਗਾਉਣ ਦਾ ਕੰਮ ਰੋਕਣ ਵਿਰੁੱਧ ਭੁੱਲਰਹੇੜੀ, ਮੀਰਹੇੜੀ ਅਤੇ ਭੱਦਲਵੜ ਤਿੰਨ ਪਿੰਡਾਂ ਦੇ ਕਿਸਾਨ 26 ਜੂਨ ਨੂੰ ਸਵੇਰੇ ਤੋਂ ਉਕਤ ਗਰਿੱਡ ਦੀ ਇਮਾਰਤ ਅੱਗੇ ਪੱਕੇ ਧਰਨੇ ’ਤੇ ਬੈਠਣਗੇ। ਉਂਜ ਪਾਵਰਕੌਮ ਟਰਾਂਸਮਿਸ਼ਨ ਲਾਈਨ ਨਾਲ ਸਬੰਧਤ ਉੱਚ ਅਧਿਕਾਰੀਆਂ ਵੱਲੋਂ ਅੱਜ ਮੁੜ ਦੋ ਪਿੰਡਾਂ ਦਾ ਦੌਰਾ ਕਰਨ ਦੇ ਬਾਵਜੂਦ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ।