ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਮਈ
ਸੀਜ਼ਨ ਦੌਰਾਨ ਇਲਾਕੇ ਦੀਆਂ ਕਈ ਕਣਕ ਮੰਡੀਆਂ ਵਿਚ ਲਿਫਟਿੰਗ ਦਾ ਬਹੁਤ ਹੀ ਬੁਰਾ ਹਾਲ ਹੈ। ਇਸ ਕਾਰਨ ਅਨਾਜ ਮੰਡੀਆਂ ਵਿੱਚ ਥਾਂ-ਥਾਂ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਨੇੜਲੇ ਪਿੰਡ ਲਹਿਲ ਕਲਾਂ ਖਰੀਦ ਕੇਂਦਰ ਵਿੱਚ 25,000 ਗੱਟਾ ਕਣਕ ਦਾ ਲਿਫਟਿੰਗ ਨੂੰ ਉਡੀਕ ਰਿਹਾ ਹੈ। ਆੜ੍ਹਤੀਏ ਸ਼ੰਭੂ ਗੋਇਲ, ਮਦਨ ਲਾਲ, ਬਿੱਲੂ ਗੋਇਲ, ਸੰਜੇ ਕੁਮਾਰ ,ਕ੍ਰਿਸ਼ਨ ਚੰਦ ਕਾਲਾ ਆਦਿ ਨੇ ਦੱਸਿਆ ਕਿ ਪਨਸਪ ਵੱਲੋਂ ਸਰਕਾਰ ਦੇ ਹੁਕਮਾਂ ਮੁਤਾਬਿਕ ਬੀ ਕਲਾਸ ਬਾਰਦਾਨਾ ਲਵਾਇਆ ਗਿਆ ਹੈ, ਜਿਸ ਨੂੰ ਸਿਉਂਕ ਬਹੁਤ ਜ਼ਿਆਦਾ ਲੱਗਦੀ ਹੈ ਅਤੇ ਬੋਰੀਆਂ ਦੇ ਦੋਵੇਂ ਪਾਸੇ ਮੂੰਹ ਹੋ ਜਾਂਦੇ ਹਨ। ਇਸ ਕਾਰਨ ਆੜ੍ਹਤੀਆਂ ਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲਿਫਟਿੰਗ ਦਾ ਜਲਦੀ ਪ੍ਰਬੰਧ ਕੀਤਾ ਜਾਵੇ। ਟਰੱਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਸਿੰਗਲਾ ਠੇਕੇਦਾਰ ਨੇ ਆਖਿਆ ਕਿ ਕਣਕ ਦੀ ਉਤਰਵਾਈ ਨਾ ਹੋਣ ਕਰਕੇ ਕਈ-ਕਈ ਦਿਨ ਟਰੱਕ ਭਰੇ ਖੜ੍ਹੇ ਰਹਿੰਦੇ ਹਨ। ਆੜ੍ਹਤੀ, ਮਜ਼ਦੂਰਾਂ ਨੇ ਐੱਸਡੀਐੱਮ ਲਹਿਰਾਗਾਗਾ ਨੂੰ ਚਿਤਾਨਵੀ ਦਿੱਤੀ ਕਿ ਬੋਰੀਆਂ ਜਲਦੀ ਚੁਕਵਾਈਆਂ ਜਾਣ ਨਹੀਂ ਉਹ ਲਹਿਰਾਗਾਗਾ-ਮੂਨਕ ਮੁੱਖ ਮਾਰਗ ਜਾਮ ਕਰ ਦੇਣਗੇ।