ਪੱਤਰ ਪ੍ਰੇਰਕ
ਲਹਿਰਾਗਾਗਾ, 6 ਜੁਲਾਈ
ਇਥੇ ਅੱਜ ਪੈਨਸ਼ਨਰਜ਼ ਐਸੋਸੀਏਸਨ ਲਹਿਰਾਗਾਗਾ ਦੁਆਰਾ ਮੰਡਲ ਦਫਤਰ ਲਹਿਰਾਗਾਗਾ ਦੇ ਗੇਟ ’ਤੇ ਪੰਜਾਬ ਸਰਕਾਰ ਬੋਰਡ ਮੈਨੇਜਮੈਂਟ ਖ਼ਿਲਾਫ਼ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸਕੱਤਰ ਗੁਰਚਰਨ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ, ਸਰਕਲ ਆਗੂ ਗੁਰਨਾਮ ਸਿੰਘ, ਸਰਕਲ ਸਕੱਤਰ ਗੁਰਚਰਨ ਸਿੰਘ ਸੁਨਾਮ, ਕੈਸ਼ੀਅਰ ਗੁਰਪਿਆਰ ਸਿੰਘ, ਜਗਦੇਵ ਸਿੰਘ ਅਤੇ ਹੋਰ ਬੁਲਾਰਿਆਂ ਨੇ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਾਰੇ ਪੈਨਸ਼ਨਰਾਂ ਨੂੰ 2.59 ਦਾ ਸਕੇਲ ਦਿੱਤਾ ਜਾਵੇ ਅਤੇ ਪੈਨਸ਼ਨਰਾਂ ਨੂੰ ਯੂਨਿਟ ਵਿੱਚ ਛੋਟ ਸਾਰੇ ਰਿਟਾਇਰ ਕਰਮਚਾਰੀਆਂ 23 ਸਾਲਾ ਸਕੇਲ ਦਿੱਤਾ ਜਾਵੇ ਅਤੇ ਬਾਕੀ ਮੰਗਾਂ ਨੂੰ ਲਾਗੂ ਕੀਤਾ ਜਾਵੇ।