ਸੰਗਰੂਰ: ਸਿਵਲ ਹਸਪਤਾਲ ਸੰਗਰੂਰ ਵਿੱਚ ਇੱਕ ਬਹੁਤ ਹੀ ਨਾਜ਼ੁਕ ਸਰਜਰੀ ਨੂੰ ਮਾਹਿਰ ਡਾਕਟਰਾਂ ਨੇ ਕਰਦਿਆਂ ਇੱਕ ਗ਼ਰੀਬ ਔਰਤ ਦੀ ਜਾਨ ਬਚਾਈ ਗਈ। ਜਾਣਕਾਰੀ ਅਨੁਸਾਰ ਗੀਤਾ (50) ਨਾਮੀਂ ਮਰੀਜ਼ ਦੇ ਪੇਟ ਵਿੱਚ ਰਸੌਲੀ ਸੀ ਅਤੇ ਖ਼ੂਨ ਦੀ ਕਮੀ ਕਾਰਨ ਅਪ੍ਰੇਸ਼ਨ ਕਰਨ ਦਾ ਖ਼ਤਰਾ ਡਾਕਟਰ ਨਹੀਂ ਚੁੱਕਣਾ ਚਾਹੁੰਦੇ ਸਨ, ਪਰ ਡਾ. ਅਮਿਤ ਸਿੰਗਲਾ (ਸਰਜਰੀ) ਅਤੇ ਡਾ. ਜੂਹੀ ਗੋਇਲ (ਗਾਇਨੀ) ਨੇ ਅਪਰੇਸ਼ਨ ਰਾਹੀਂ 10 ਕਿਲੋ ਦੀ ਰਸੌਲੀ ਕੱਢ ਕੇ ਮਰੀਜ਼ ਦੀ ਜਾਨ ਬਚਾਈ। -ਪੱਤਰ ਪ੍ਰੇਰਕ