ਪੱਤਰ ਪ੍ਰੇਰਕ
ਮੂੂਨਕ, 15 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਹਲਕਾ ਲਹਿਰਾ ਦੇ ਖਨੌਰੀ, ਬਨਾਰਸੀ, ਅੰਨਦਾਣਾ, ਗੁਲਾੜੀ, ਬੰਗਾ ਬਸੈਰਾ ਆਦਿ ਪਿੰਡਾਂ ਵਿਚ ਚੋਣ ਸਭਾਵਾਂ ਕੀਤੀਆਂ ਗਈਆਂ।
ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ‘ਆਪ’ ਸਰਕਾਰ ਸਿਰਫ਼ ਐਲਾਨ ਕਰਦੀ ਹੈ, ਪਰ ਅਜੇ ਤੱਕ ਇਕ ਵੀ ਐਲਾਨ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਗ਼ਰੀਬ ਲੋਕਾਂ ਲਈ ਕੰਮ ਕੀਤਾ ਗਿਆ। ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਆਰਥਿਕ ਮਾਰੂ ਨੀਤੀਆਂ ਕਰਕੇ ਪੰਜਾਬ 2023 ਤੋਂ ਬਾਅਦ ਕੰਗਾਲ ਹੋਣ ਦੇ ਕੰਢੇ ’ਤੇ ਹੈ।
ਬਲਾਕ ਅੰਨਦਾਣਾ ਅਤੇ ਪੰਚਾਇਤ ਵਿਭਾਗ ਦੇ ਮੁਖੀ ਦੇ ਅਹੁਦੇ ’ ਤੇ ਪੰਜਾਬ ਦੇ ਸਭ ਤੋਂ ਭ੍ਰਿਸ਼ਟ ਅਧਿਕਾਰੀ ਦੀ ਤਾਇਨਾਤੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਸਰਕਾਰ ਨੇ ਪੰਚਾਇਤੀ ਫ਼ੰਡਾਂ ਦੀ ਲੁੱਟ ਕੀਤੀ ਹੋਈ ਹੈ ਅਤੇ ਪੁਲੀਸ ਵਿਭਾਗ ਵਿਚ ਵੀ ਇਕ ਭ੍ਰਿਸ਼ਟ ਅਧਿਕਾਰੀ ਨੂੰ ਤਾਇਨਾਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਬਾਦਲਾਂ ਦੀ ਪੰਜਾਬ ਵਿਚ ਸਿਆਸੀ ਪਾਰੀ ਖਤਮ ਹੋ ਗਈ ਹੈ। ਇਸ ਮੌਕੇ ਭੀਮ ਸੈਣ ਗਰਗ, ਦਲਬੀਰ ਸਿੰਘ ਮਾਸਟਰ, ਸੁਰੇਸ ਰਾਠੀ ਆਦਿ ਹਾਜ਼ਰ ਸਨ।