ਭਵਾਨੀਗੜ੍ਹ: ਅਨਾਜ ਮੰਡੀ ਭਵਾਨੀਗੜ੍ਹ ਅਤੇ ਬਲਾਕ ਦੇ 17 ਖਰੀਦ ਕੇਦਰਾਂ ਵਿੱਚ ਹੁਣ ਤੱਕ 10 ਲੱਖ 72 ਹਜ਼ਾਰ 550 ਕੁਇੰਟਲ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 10 ਲੱਖ 52 ਹਜ਼ਾਰ 650 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ। ਸਿਰਫ਼ 19 ਹਜ਼ਾਰ 900 ਕੁਇੰਟਲ ਝੋਨਾ ਅਣਵਿਕਿਆ ਪਿਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸੀਜਨ ਦੇ ਮੁਕਾਬਲੇ ਅੱਜ ਤੱਕ 55:70 ਫ਼ੀਸਦੀ ਝੋਨੇ ਦੀ ਆਮਦ ਹੋ ਗਈ ਹੈ। ਉਨਾਂ ਦੱਸਿਆ ਕਿ ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਦੱਸਿਆ ਕਿ ਖਰੀਦੇ ਗਏ ਝੋਨੇ ਵਿੱਚੋਂ 8 ਲੱਖ 63 ਹਜ਼ਾਰ 450 ਕੁਇੰਟਲ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ। -ਪੱਤਰ ਪ੍ਰੇਰਕ