ਪੱਤਰ ਪ੍ਰੇਰਕ
ਸ਼ੇਰਪੁਰ, 5 ਅਕਤੂਬਰ
ਸੈਂਟਰ ਤੇ ਫਿਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸਾਰਾ ਖਰਚਾ ਅਧਿਆਪਕਾਂ ਨੇ ਜੇਬਾਂ ਵਿੱਚੋਂ ਕਰਕੇ ਸਰਕਾਰ ਦੀ ਬੱਲੇ-ਬੱਲੇ ਕਰਵਾਈ ਹੈ ਪਰ ਹੁਣ ਸਕੂਲੀ ਬੱਚਿਆਂ ਦੇ ਪਹਿਲੀ ਟਰਮ ਦੇ ਚੱਲ ਰਹੇ ਪੇਪਰ ਸਕੂਲ ਮੁਖੀ ਨੂੰ ਖੁਦ ਤਿਆਰ ਕਰਵਾ ਕੇ ਪੇਪਰ ਲੈਣ ਲਈ ਕਿਹਾ ਗਿਆ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂ ਰਘਵਿੰਦਰ ਸਿੰਘ ਢੰਡਾ ਸ਼ੇਰਪੁਰ ਤੇ ਕੁਲਜੀਤ ਸਿੰਘ ਨੇ ਸਕੂਲੀ ਮੁਖੀ ਖੁਦ ਪੇਪਰ ਛਪਾਈ ਕਰਵਾ ਕੇ ਪੇਪਰ ਲੈ ਰਹੇ ਹਨ ਪਰ ਹਾਲੇ ਕੋਈ ਵੀ ਫੰਡ ਨਹੀਂ ਪਾਇਆ ਗਿਆ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਭਾਗ ਨੇ ਪ੍ਰਸ਼ਨ-ਪੱਤਰਾਂ ਦੀਆਂ ਪੀਡੀਐੱਫ ਫਾਈਲਾਂ ਵੈੱਬਸਾਈਟ ’ਤੇ ਪਾ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਉਨ੍ਹਾਂ ਦੀ ਛਪਾਈ ਲਈ ਕੋਈ ਫੰਡ ਜਾਰੀ ਨਹੀਂ ਕੀਤਾ। ਡੀਟੀਐੱਫ ਦੇ ਸੂਬਾਈ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਸਰਕਾਰ ਦੇ ਰੁਝਾਨ ਵਿਰੁੱਧ ਸੰਘਰਸ਼ ਛੇੜਨ ਦੀ ਚਿਤਾਵਨੀ ਦਿੱਤੀ।
ਫੰਡ ਜਲਦ ਜਾਰੀ ਕਰਾਂਗੇ: ਡੀਪੀਆਈ
ਡੀਪੀਆਈ ਪ੍ਰਾਇਮਰੀ ਹਰਿੰਦਰ ਕੌਰ ਨੇ ਕਿਹਾ ਕਿ ਖੇਡਾਂ ਦੀ ਰਾਸ਼ੀ ਬਹੁਤ ਛੇਤੀ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ, ਜਦੋਂ ਕਿ ਪੇਪਰਾਂ ਦੀ ਛਪਾਈ ਬਾਰੇ ਉਹ ਰਿਪੋਰਟ ਲੈ ਰਹੇ ਹਨ।