ਸੰਗਰੂਰ: ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਦੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਸਟੇਟ ਅਬਜ਼ਰਬਰ ਗਗਨਦੀਪ ਸਿੰਘ ਬਠਿੰਡਾ, ਸੁਖਵਿੰਦਰ ਸਿੰਘ ਮੁਕਤਸਰ ਅਤੇ ਗੁਲਜ਼ਾਰ ਖਾਨ ਦੀ ਦੇਖ-ਰੇਖ ਕੀਤੀ ਗਈ| ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਚੋਣ ਵਿੱਚ ਰਣਧੀਰ ਸਿੰਘ ਸ਼ੇਰਪੁਰ ਨੂੰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ| ਇਸੇ ਤਰ੍ਹਾਂ ਨਵਦੀਪ ਸਿੰਘ ਨੂੰ ਜਨਰਲ ਸਕੱਤਰ, ਹਰਭਜਨ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਕੌਰ ਨੂੰ ਕੈਸ਼ੀਅਰ, ਸੁਖਵੀਰ ਦਾਸ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਚੁਣੀ ਗਈ ਟੀਮ ਵਿੱਚ ਅਸ਼ੋਕ ਕੁਮਾਰ ਨੂੰ ਮੁੱਖ ਸਲਾਹਕਾਰ, ਸੋਖਪਾਲ ਸਿੰਘ ਨੂੰ ਆਰਗਨਾਈਜ਼ਰ, ਗੁਰਜੰਟ ਸਿੰਘ ਨੂੰ ਐਡੀਟਰ, ਨੀਰਜ ਕੁਮਾਰ ਨੂੰ ਸਹਾਇਕ ਸਕੱਤਰ, ਰੇਸ਼ਮ ਸਿੰਘ ਨੂੰ ਜੁਆਇੰਟ ਸਕੱਤਰ, ਰਣਜੀਤ ਸਿੰਘ ਤੇ ਦੁਰਗਾ ਪ੍ਰਸਾਦ ਨੂੰ ਮੀਤ ਪ੍ਰਧਾਨ ਅਤੇ ਅਮਰਜੀਤ ਕੌਰ ਕੌਹਰੀਆਂ ਨੂੰ ਸਹਾਇਕ ਕੈਸ਼ੀਅਰ ਚੁਣਿਆ ਗਿਆ| ਇਸ ਤੋਂ ਇਲਾਵਾ ਦਲਵੀਰ ਸਿੰਘ ਮਨਿੰਦਰ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ, ਰਾਜਵੀਰ ਅਤੇ ਸੁਰਿੰਦਰ ਕੌਰ ਨੂੰ ਕਮੇਟੀ ਮੈਂਬਰ ਦੀ ਚੁਣਿਆ ਗਿਆ| -ਪੱਤਰ ਪ੍ਰੇਰਕ