ਧੂਰੀ: ਆਖਿਲ ਭਾਰਤੀਆ ਤਰੁਣ ਸੰਗਮ ਕਲੱਬ ਧੂਰੀ ਵੱਲੋਂ ਕਲੱਬ ਦੇ ਚੇਅਰਮੈਨ ਮਲਕੀਤ ਸਿੰਘ ਚਾਂਗਲੀ, ਪ੍ਰਧਾਨ ਦਿਨੇਸ਼ ਕੁਮਾਰ ਦੇ ਨਿਰਦੇਸ਼ ਅਨੁਸਾਰ ਕੁਸਟ ਆਸ਼ਰਮ ਸੰਗਰੂਰ ਵਿਖੇ ਕਲੱਬ ਦੇ ਆਪਸੀ ਸਹਿਯੋਗ ਨਾਲ ਪੈਂਤੀ ਕੁਸ਼ਟ ਪਰਿਵਾਰਕ ਮੈਂਬਰਾਂ ਨੂੰ ਰਾਸ਼ਨ ਵੰਡਿਆ ਗਿਆ, ਜਿਸ ਵਿੱਚ ਹਰੇਕ ਪਰਿਵਾਰ ਨੂੰ ਦਸ ਕਿਲੋ ਆਟਾ-ਦਾਲ, ਵੇਸਣ, ਤੇਲ, ਚੌਲ, ਖੰਡ-ਚਾਹ ਅਤੇ ਹੋਰ ਰਸੋਈ ਦੀ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ। ਆਸ਼ਰਮ ਦੇ ਇੰਚਾਰਜ ਹਰੀ ਮਾਹਾਵੀਰ ਮੰਦਿਰ ਦੇ ਪੁਜਾਰੀ ਪੰਡਿਤ ਦਿਆ ਸਾਗਰ ਅਤੇ ਆਖਿਲ ਭਾਰਤੀਆ ਤਰੁਣ ਸੰਗਮ ਕਲੱਬ ਦੇ ਸਤਿਕਾਰਕ ਮੈਂਬਰ ਵਿਵੇਕ ਗੁਪਤਾ, ਮਨਜੀਤ ਸਿੰਘ ਬਖਸ਼ੀ ਸੇਵਾਮੁਕਤ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ, ਪ੍ਰਮੋਦ ਸ਼ਰਮਾ, ਰਾਕੇਸ਼ ਸਿੰਗਲਾ, ਵਿਸ਼ਾਲ ਜੈਨ, ਪਵਨ ਕੁਮਾਰ ਸਿੰਗਲਾ, ਵਿਪਨ ਕੁਮਾਰ ਅਰੋੜਾ ਅਤੇ ਪ੍ਰਿੰਸੀਪਲ ਜੈ ਗੋਪਾਲ ਗੋਇਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ