ਖੇਤਰੀ ਪ੍ਰਤੀਨਿਧ
ਧੂਰੀ, 29 ਨਵੰਬਰ
ਉੱਘੇ ਸਿੱਖਿਆ ਸ਼ਾਸਤਰੀ ਡਾ. ਜਗਜੀਤ ਸਿੰਘ ਧੂਰੀ ਵੱਲੋਂ ਸੰਪਾਦਤ ਪੁਸਤਕਾਂ ਮੋਹ ਦੀਆਂ ਤੰਦਾਂ ਦੇ ਲਿਖੇ ਅੱਠ ਭਾਗਾ ਵਿੱਚੋਂ ਪੰਜ ਭਾਗ ਅੱਜ ਰਿਲੀਜ਼ ਕੀਤੇ ਰਹਿੰਦੇ ਤਿੰਨ ਭਾਗ ਅਗਲੇ ਮਹੀਨੇ ਰਿਲੀਜ਼ ਹੋਣ ਦੀ ਗੱਲ ਕਹੀ। ਇਸ ਸਮਾਗਮ ਵਿੱਚ ਉੱਘੇ ਲੇਖਕ ਤੇ ਕਵੀ ਸ. ਜਸਵੰਤ ਸਿੰਘ ਜ਼ਫਰ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਸ. ਅਜੈਬ ਸਿੰਘ ਚੱਠਾ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ‘ਮੋਹ ਦੀਆਂ ਤੰਦਾਂ’ ਸੰਗ੍ਰਹਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਅਮੀਰ ਵਿਰਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾਂਭਣ ਅਤੇ ਅਪਨਾਉਣ ਦਾ ਇੱਕ ਯਤਨ ਹੈ। ਇਸ ਰਿਲੀਜ਼ ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕ ਓਂਕਾਰ ਸਿੰਘ, ਸੰਜੀਵ ਸੈਣੀ, ਸੰਜੈ ਗੁਪਤਾ, ਦਵਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਮਨਮੋਹਨ ਸਿੰਘ, ਅਨਿਲ ਮਿੱਤਲ, ਬਲਦੇਵ ਬਾਵਾ, ਬਲਦੇਵ ਅਰੋੜਾ, ਨਵਨੀਤ ਚੌਹਾਨ, ਸ਼ਿਵ ਆਰੀਆ, ਹੰਸ ਰਾਜ, ਮਾਲਵਿੰਦਰ ਸਿੰਘ, ਬੀਰਇੰਦਰ ਸਿੰਘ, ਕੰਵਲਜੀਤ ਸਿੰਘ ਢੀਂਡਸਾ ਉਚੇਚੇ ਤੌਰ ਤੇ ਪਹੁੰਚੇ। ਸਟੇਜ ਸਕੱਤਰ ਬੀਰਇੰਦਰ ਸਿੰਘ ਨੇ ਜਗਜੀਤ ਸਿੰਘ ਧੂਰੀ ਦੇ ਪੰਜਾਬੀ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।