ਲਹਿਰਾਗਾਗਾ: ਹਲਕਾ ਲਹਿਰਾਗਾਗਾ ਦੀਆ ਮੰਡੀਆਂ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਭਰਾ ਨਰਿੰਦਰ ਕੁਮਾਰ ਗੋਇਲ ਤੇ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾ. ਸ਼ੀਸ਼ਪਾਲ ਆਨੰਦ, ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਇੰਸਪੈਕਟਰ ਪਨਗਰੇਨ ਰੋਬਿਨ ਕੁਮਾਰ, ਪਨਸਪ ਦੇ ਸੰਦੀਪ ਸ਼ਰਮਾ, ਮੰਡੀ ਸੁਪਰਵਾਈਜ਼ਰ ਮੋਹਿਤ ਮਨੀ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਪੂਰੀ ਤਰ੍ਹਾਂ ਸੁਕਾ ਕੇ ਲਿਆਂਦਾ ਜਾਵੇ। -ਪੱਤਰ ਪ੍ਰੇਰਕ