ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੂਨ
ਮਾਰਕਿਟ ਕਮੇਟੀ ਪਟਿਆਲਾ ਦੇ ਨਵੇਂ ਨਿਯੁਕਤ ਚੇਅਰਮੈਨ ਰਤਿੰਦਰਪਾਲ ਸਿੰਘ ਰਿੱਕੀ ਮਾਨ ਤੇ ਵਾਈਸ ਚੇਅਰਮੈਨ ਗੁਰਮੁਖ ਸਿੰਘ ਠੇਕੇਦਾਰ ਨੇ ਅੱਜ ਕਮੇਟੀ ਦਫ਼ਤਰ ’ਚ ਆਪਣੇ ਅਹੁਦੇ ਸੰਭਾਲ਼ ਲਏ ਹਨ। ਰਿੱਕੀ ਮਾਨ ਦਾ ਕਹਿਣਾ ਸੀ ਕਿ ਨਵੀਂ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ, ਮਾਰਕਿਟ ਕਮੇਟੀ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਪੂਰੀ ਵਾਹ ਲਾਉਣਗੇ। ਛੇਤੀ ਹੀ ਕਿਸਾਨਾਂ, ਆੜ੍ਹਤੀਆਂ ਤੇ ਮੰਡੀਆਂ ਦੀ ਬਿਹਤਰੀ ਲਈ ਵਿਸ਼ੇਸ਼ ਕਾਰਜ ਯੋਜਨਾ ਤਿਆਰ ਕਰਕੇ ਹੇਠਲੇ ਪੱਧਰ ’ਤੇ ਲਾਗੂ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੋਵੇਗੀ। ਇਸ ਮੌਕੇ ਰਿੱਕੀ ਮਾਨ ਨੂੰ ਚੇਅਰਮੈਨ ਬਣਾਉਣ ਦੇ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲੇ ਨੂੰ ਦਰੁਸਤ ਕਰਾਰ ਦਿੰਦਿਆਂ, ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਤੇ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਇਹ ਹੋਣਹਾਰ ਨੌਜਵਾਨ ਮਾਰਕਿਟ ਕਮੇਟੀ ਨੂੰ ਲੀਹਾਂ ’ਤੇ ਲਿਆਉਣ ਲਈ ਸਮਰੱਥ ਹੈ। ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਰਿੱਕੀ ਮਾਨ ਦੇ ਚੇਅਰਮੈਨ ਬਣਨ ਨਾਲ ਨੌਜਵਾਨਾਂ ਦੇ ਹੌਸਲੇ ਬੁਲੰਦ ਹੋਏ ਹਨ, ਉਥੇ ਹੀ ਜ਼ਿਲ੍ਹੇ ਦੀ ਸਭ ਤੋਂ ਵੱਡੀ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਅਨਾਜ ਤੇ ਸਬਜ਼ੀ ਮੰਡੀਆਂ ਦੀ ਦਸ਼ਾ ’ਚ ਵੀ ਸੁਧਾਰ ਹੋਣ ਸਮੇਤ ਕਿਸਾਨਾਂ ਤੇ ਆੜ੍ਹਤੀਆਂ ਦੇ ਮਸਲੇ ਵੀ ਹੱਲ ਹੋਣਗੇ। ਹੈਰੀਮਾਨ ਨੇ ਇਸ ਮਾਣ ਸਨਮਾਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਪਰਨੀਤ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ, ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ, ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਜ਼ਿਲ੍ਹਾ ਪਰਿਸ਼ਦ ਮੈਂਬਰ ਬਹਾਦਰ ਸਿੰਘ ਚਮਾਰਹੇੜੀ ਤੇ ਬਲਿਹਾਰ ਸਿੰਘ ਸ਼ਮਸਪੁਰ, ਨਗਰ ਕੌਂਸਲ ਸਨੌਰ ਦੇ ਮੀਤ ਪ੍ਰਧਾਨ ਹਰਜਿੰਦਰ ਹਰੀਕਾ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਹਰਜੀਤ ਸ਼ੇਰੂ, ਮਿੱਲਰਜ ਐਸੋਸੀਏਸਨ ਤੋਂ ਤਰਸੇਮ ਸੈਣੀ ਤੇ ਗੁਰਦੀਪ ਚੀਮਾ, ਮਾਰਕਿਟ ਕਮੇਟੀ ਡਕਾਲ਼ਾ ਦੇ ਚੇਅਰਮੈਨ ਮਦਨਜੀਤ ਡਕਾਲਾ, ਦੂਧਨਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ,ਬਲਾਕ ਸਮਿਤੀ ਭੁਨਰਹੇੜੀ ਦੇ ਵਾਈਸ ਚੇਅਰਮੈਨ ਅਮਨਰਣਜੀਤ ਨੈਣਾ, ਬਲਾਕ ਸਮਿਤ ਮੈਂਬਰ ਸਿਮਰਦੀਪ ਬਰਕਤਪੁਰ, ਜੋਤੀ ਪ੍ਰਤਾਪਗੜ੍ਹ, ਗੁਰਵਿੰਦਰ ਭਟੇੜੀ ਤੇ ਜਗਦੇਵ ਜੱਗੀ, ਡਾ.ਗੁਰਮੀਤ ਬਿੱਟੂ, ਸੁਖਵਿੰਦਰ ਪੱਪੀ, ਗੁਰੀ ਜਲਾਲਾਬਾਦ, ਪ੍ਰਭਜਿੰਦਰ ਬਚੀ, ਠੇਕੇਦਾਰ ਸੁਰਜੀਤ ਹਸਨਪੁਰ ਤੇ ਕੌਂਸਲਰ ਸੰਜੈ ਸ਼ਰਮਾ ਆਦਿ ਹਾਜ਼ਰ ਸਨ।