ਹਰਦੀਪ ਸਿੰਘ ਸੋਢੀ
ਧੂਰੀ, 12 ਜਨਵਰੀ
ਵੈਦ ਬੰਤ ਸਿੰਘ ਸਾਰੋਂ ਵਾਲ਼ੇ ਦੀ ਪਹਿਲੀ ਪੁਸਤਕ ‘ਕਲੀਆਂ ਸਾਰੋਂ ਵਾਲ਼ੇ ਦੀਆਂ’ ਸਾਹਿਤ ਸਭਾ ਧੂਰੀ ਅਤੇ ਸਾਰੋਂ ਪਰਿਵਾਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗੋਸ਼ਟੀ ਅਤੇ ਕਵੀ ਦਰਬਾਰ ਵੀ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਦਫਤਰ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਵੈਦ ਬੰਤ ਸਿੰਘ ਸਾਰੋਂ, ਡਾ. ਬਲਜੀਤ ਸਿੰਘ ਸਿੱਧੂ ਸਾਬਕਾ ਕੰਟਰੋਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਦਲਜੀਤ ਸਿੰਘ ਸਾਰੋਂ ਨੇ ਕੀਤੀ। ਸੁਰਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਸਾਹਿਤ ਸਭਾ ਧੂਰੀ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ। ਕਿਸਾਨ ਸੰਘਰਸ਼ ਦੇ ਸ਼ਹੀਦਾਂ, ਉੁੱਘੀ ਲੇਖਿਕਾ ਜਗਦੀਸ਼ ਕੌਰ ਵਾਡੀਆ ਅਤੇ ਕੇਂਦਰੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਪਤਨੀ ਧਰਮਿੰਦਰ ਪਾਲ ਕੌਰ ਦੀ ਅਚਾਨਕ ਮੌਤ ’ਤੇ ਸ਼ਰਧਾ ਸੁਮਨ ਭੇਟ ਕੀਤੇ ਗਏ। ਡਾ. ਨਵਿੰਦਰ ਪੰਧੇਰ ਅਤੇ ਡਾ. ਜੈ ਗੋਪਾਲ ਗੋਇਲ ਨੇ ਕਿਤਾਬ ਉੱਪਰ ਪਰਚੇ ਪੜ੍ਹੇ। ਉਨ੍ਹਾਂ ’ਤੇ ਹੋਈ ਬਹਿਸ ਵਿੱਚ ਗੁਰਮੇਲ ਸਿੰਘ ਮਡਾਹਰ, ਦਰਸ਼ਨ ਸਿੰਘ ਭਸੌੜ, ਜਗਦੀਸ਼ ਸਿੰਘ ਖੀਪਲ, ਜਤਿੰਦਰ ਮਾਨਵ, ਹਰਦਿਆਲ ਸਿੰਘ ਭਾਰਦਵਾਜ, ਡਾ. ਰਾਜਵੀਰ ਸਿੰਘ ਲਸੋਈ ਆਦਿ ਨੇ ਭਾਗ ਲਿਆ। ਸਾਹਿਤ ਸਭਾ ਧੂਰੀ ਵੱਲੋਂ ਦਿੱਤੇ ਜਾਣ ਵਾਲ਼ਾ ਸਨਮਾਨ ਪੱਤਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਜਪੂਤ ਨੇ ਪੜ੍ਹਿਆ। ਉਪਰੰਤ ਪ੍ਰਧਾਨਗੀ ਮੰਡਲ ਅਤੇ ਸਭਾ ਦੇ ਮੈਂਬਰਾਂ ਵੱਲੋਂ ਵੈਦ ਬੰਤ ਸਿੰਘ ਸਾਰੋਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਦੂਜੇ ਦੌਰ ਵਿੱਚ ਪੱਗੜੀ ਸੰਭਾਲ਼ ਜੱਟਾ ਲਹਿਰ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ, ਜਿਸ ਵਿੱਚ ਉਪਰੋਕਤਾਂ ਤੋਂ ਇਲਾਵਾ ਅਮਰਜੀਤ ਸਿੰਘ ਅਮਨ, ਸੱਤਪਾਲ ਪਰਾਸ਼ਰ, ਪ੍ਰੋ. ਸੰਤ ਸਿੰਘ ਬੀਲਾ, ਕਾਮਰੇਡ ਰਮੇਸ਼ ਜੈਨ, ਸੁਰਜੀਤ ਸਿੰਘ ਰਾਜੋਮਾਜਰਾ, ਤਰਸੇਮ ਸਿੰਘ ਸੇਮੀ, ਨਾਹਰ ਸਿੰਘ ਮੁਬਾਰਕਪੁਰੀ, ਪਰਮਜੀਤ ਸਿੰਘ ਸਲਾਰੀਆ, ਅਸ਼ੋਕ ਭੰਡਾਰੀ, ਵਿਜੈ ਕੁਮਾਰ ਬਿੱਟੂ, ਕ੍ਰਿਸ਼ਨ ਚੰਦ ਗਰਗ, ਪੇਂਟਰ ਸੁਖਦੇਵ ਧੂਰੀ, ਨੇਤਰ ਸਿੰਘ ਬਾਠਾਂ, ਰਾਜਬੀਰ ਸਲਾਰ ਆਦਿ ਨੇ ਭਾਗ ਲਿਆ।