ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਨਵੰਬਰ
ਪਿੰਡ ਆਦਮਪਾਲ ਵਿਖੇ ਕਰੋਨਾ ਪਾਜ਼ੇਟਿਵ ਮਰੀਜ਼ ਆਉਣ ਕਰਕੇ ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ, ਮੁੱਢਲਾ ਸਿਹਤ ਕੇਂਦਰ ਪੰਜਗਰਾਈਆਂ ਡਾ.ਅਮਰਜੀਤ ਕੌਰ ਦੀ ਅਗਵਾਈ ਹੇਠ ਪਿੰਡ ਆਦਮਪਾਲ ਵਿਚ 51 ਜਣਿਆਂ ਦੇ ਕੋਵਿਡ-19 ਦੇ ਨਮੂਨੇ ਲਏ ਗਏ। ਪਿੰਡ ਦੇ ਵਸਨੀਕ ਪੱਤਰਕਾਰ ਦਲਜਿੰਦਰ ਸਿੰਘ ਕਲਸੀ ਨੇ ਸਭ ਤੋਂ ਪਹਿਲਾਂ ਨਮੂਨਾ ਦੇਣ ਦੀ ਸ਼ੁਰੂਆਤ ਕੀਤੀ। ਬਹੁ ਮੰਤਵੀ ਸਿਹਤ ਕਾਮਾ ਮੁਹੰਮਦ ਇਲਿਆਸ ਨੇ ਦੱਸਿਆ ਕਿ ਆਦਮਪਾਲ ਦੇ ਜਿਨ੍ਹਾਂ ਵਿਅਕਤੀਆਂ ਦੇ ਨਮੂਨੇ ਲਏ ਹਨ ਉਹ ਜਾਂਚ ਲਈ ਜ਼ਿਲ੍ਹਾ ਪ੍ਰਯੋਗਸ਼ਾਲਾ ਨੂੰ ਭੇਜ ਦਿੱਤੇ ਜਾਣਗੇ। ਇਸ ਮੌਕੇ ਸਿਹਤ ਕਾਮੇ ਵੀ ਹਾਜ਼ਰ ਸਨ।