ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 13 ਜਨਵਰੀ
ਅੱਜ ਦਿੜ੍ਹਬਾ ਇਲਾਕੇ ਦੇ ਪਿੰਡਾਂ ਵਿੱਚ ਕਿਸਾਨਾਂ ਤੋਂ ਇਲਾਵਾ ਹੋਰ ਸਾਰੇ ਵਰਗਾਂ ਦੇ ਲੋਕਾਂ ਅਤੇ ਸਰਪੰਚਾਂ ਵੱਲੋਂ ਲੋਹੜੀ ਤੇ ਤਿਉਹਾਰ ਮੌਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿਲ ਧੂਣੀ ਵਿੱਚ ਸਾੜਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ਼ ਜਾਹਿਰ ਕੀਤਾ ਤੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਪੁੱਜਣ ਦਾ ਸੱਦਾ ਦਿੱਤਾ। ਪਿੰਡ ਖਾਨਪੁਰ ਫਕੀਰਾਂ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਬਲਾਕ ਦਿੜ੍ਹਬਾ ਦੇ ਪ੍ਰਧਾਨ ਬਲਵੀਰ ਸਿੰਘ ਖਾਨਪੁਰ ਦੀ ਅਗਵਾਈ ਹੇਠ ਪੰਚਾਇਤ ਮੈਂਬਰਾਂ ਤੇ ਹੋਰ ਪਿੰਡ ਦੇ ਪਤਵੰਤਿਆਂ ਵੱਲੋਂ ਧੂਣੀਆਂ ਵਿੱਚ ਖੇਤੀ ਬਿਲ ਸਾੜ ਕੇ ਲੋਹੜੀ ਮਨਾਈ। ਪਿੰਡ ਕੌਹਰੀਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਕੌਹਰੀਆਂ, ਪਿੰਡ ਮਹਿਲਾਂ ਦੇ ਸਰਪੰਚ ਨੰਬਰਦਾਰ ਬਲਦੇਵ ਸਿੰਘ, ਪਿੰਡ ਨਾਗਰੀ ਦੇ ਸਰਪੰਚ ਮਲਕੀਤ ਸਿੰਘ ਢਿੱਲੋਂ, ਪਿੰਡ ਕਾਕੂਵਾਲਾ ਦੇ ਸਾਬਕਾ ਸਰਪੰਚ ਰਾਮ ਸਿੰਘ ਕਾਕੂਵਾਲਾ ਦੀ ਅਗਵਾਈ ਹੇਠ ਲੋਹੜੀ ਵਾਲੀ ਗਈ। ਪਿੰਡ ਤੂਰਬੰਨਜਾਰਾ ਦੇ ਸਰਪੰਚ ਹਰਪ੍ਰੀਤ ਸਿੰਘ, ਪਿੰਡ ਢੰਡੋਲੀਕਲਾਂ ਦੀ ਸਰਪੰਚ ਅਮਰਜੀਤ ਕੌਰ ਅਤੇ ਨੰਬਰਦਾਰ ਦਰਸ਼ਨ ਸਿੰਘ, ਪਿੰਡ ਖਨਾਲਕਲਾਂ ਦੀ ਸਰਪੰਚ ਗੁਰਸ਼ਰਨ ਕੌਰ, ਸਰਪੰਚ ਸਿਕੰਦਰ ਸਿੰਘ ਸੂਲਰ, ਸਰਪੰਚ ਅਮਰੀਕ ਸਿੰਘ ਘਨੋੜ ਜੱਟਾਂ, ਸਰਪੰਚ ਗੁਰਤੇਜ ਸਿੰਘ ਸੂਲਰ ਘਰਾਟ, ਸਰਪੰਚ ਮੇਜਰ ਸਿੰਘ ਗੁੱਜਰਾਂ,;ਾਬਕਾ ਸਰਪੰਚ ਦੀਦਾਰ ਸਿੰਘ ਖੋਖਰਕਲਾਂ, ਸਰਪੰਚ ਰਾਮ ਸਿੰਘ ਖੋਖਰ ਖੁਰਦ ਤੇ ਯੂਥ ਆਗੂ ਸਤਨਾਮ ਸਿੰਘ ਮਝੈਲ ਖਨਾਲਕਲਾਂ ਅਤੇ ਅਗਾਂਹਵਧੂ ਨੌਜਵਾਨ ਕਿਸਾਨ ਹੈਪੀ ਸਿੰਘ ਖਡਿਆਲ ਨੇ ਕੇਂਦਰ ਸਰਕਾਰ ਤੋਂ ਖੇਤੀ ਬਿਲ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਪੁੱਜਣ ਦਾ ਸੱਦਾ ਦਿੱਤਾ।