ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਅਗਸਤ
ਨੇੜਲੇ ਪਿੰਡ ਢੀਂਡਸਾ ਵਿੱਚ ਖੇਤ ਮਜ਼ਦੂਰ ਮਰਦ ਔਰਤਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੋਪੀ ਗਿਰਕਲਰ ਭੈਣੀ ਅਤੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਆਮ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਟਾਈਮ ਪਾਸ ਕਰ ਰਹੀ ਹੈ ਤੇ ਅੰਦਰਖਾਤੇ ਵਿਦੇਸ਼ੀ ਕੰਪਨੀਆਂ ਅਤੇ ਦੇਸੀ ਕਾਰਪੋਰੇਟ ਕੰਪਨੀਆਂ ਦੇ ਨਾਂ ਹੇਠ ਦੇਸ਼ ਦੇ ਪੈਦਾਵਾਰੀ ਸੋਮਿਆਂ ਤੇ ਕੁੱਲ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਜਗਤ ਹਵਾਲੇ ਕੀਤਾ ਜਾ ਰਿਹਾ ਹੈ। ਮੌਜੂਦਾ ਬੀਜੇਪੀ ਦੀ ਹਕੂਮਤ ਅਖੌਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਪ੍ਰਪੰਚ ਰਚਦੇ ਹੋਏ ਕਰੋੜਾਂ ਰੁਪਏ ਦੇ ਖਰਚ ਕਰ ਕੇ ਦੇਸ਼ ਨੂੰ ਹੋਰ ਕਰਜ਼ਈ ਕਰਦੇ ਹੋਏ ਆਮ ਲੋਕਾਂ ਦੇ ਦਿਮਾਗ ਅੰਦਰ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ। ਖੇਤ ਮਜ਼ਦੂਰ ਮਰਦ ਅਤੇ ਔਰਤਾਂ ਨੇ ਸਾਝੇ ਤੌਰ ’ਤੇ 34 ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ। ਇਸਤਰੀਆਂ ਦੀ ਪ੍ਰਧਾਨ ਗੁਰਮੀਤ ਕੌਰ ਨੂੰ , ਸੱਤਿਆ ਕੌਰ ਨੂੰ ਖਜ਼ਾਨਚੀ, ਪ੍ਰੀਤੋ ਕੌਰ ਨੂੰ ਜਨਰਲ ਸਕੱਤਰ, ਇਕਾਈ ਪ੍ਰਧਾਨ ਗੁਰਜੰਟ ਸਿੰਘ ਨੂੰ , ਲੀਲਾ ਸਿੰਘ ਨੂੰ ਖਜ਼ਾਨਚੀ, ਬਲਕਾਰ ਸਿੰਘ ਨੂੰ ਜਰਨਲ ਸਕੱਤਰ ਅਤੇ ਕਮੇਟੀ ਮੈਂਬਰ ਚੁਣੇ ਗਏ।