ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 24 ਜੂਨ
ਪੰਜਾਬ ਵਕਫ਼ ਬੋਰਡ ਅਧੀਨ ਚੱਲਦੇ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਨੂੰ ਸੀਲ ਕਰਨ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਕਨਵੀਨਰ ਡਾ. ਮੁਹੰਮਦ ਸ਼ੱਬੀਰ ਨੇ ਕਿਹਾ ਕਿ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਤੇ ਓਪੀਡੀ ਸਮੇਤ ਸਾਰੇ ਵਿਭਾਗ ਪਹਿਲਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਹਸਪਤਾਲ ਦੇ ਡਾਕਟਰ ਰੋਜ਼ਾਨਾ ਮਰੀਜ਼ਾਂ ਦੀ ਜਾਂਚ ਤੇ ਇਲਾਜ ਕਰ ਰਹੇ ਹਨ। ਊਨ੍ਹਾਂ ਦੱਸਿਆ ਕਿ ਹਸਪਤਾਲ ਦਾ ਦਵਾਈਆਂ ਵਾਲਾ ਸਟੋਰ ਇਸ ਕਰਕੇ ਸੀਲ ਕੀਤਾ ਗਿਆ ਹੈ ਕਿ ਉਕਤ ਮੈਡੀਕਲ ਸਟੋਰ ਦੇ ਠੇਕੇ ਦੀ ਮਿਆਦ ਮਈ ਵਿੱਚ ਪੁੱਗ ਚੁੱਕੀ ਸੀ। ਮੈਡੀਕਲ ਸਟੋਰ ਦੇ ਠੇਕੇਦਾਰ ਨੂੰ ਮਿਆਦ ਪੂਰੀ ਹੋਣ ਸਬੰਧੀ ਬੋਰਡ ਵੱਲੋਂ ਸੂਚਿਤ ਵੀ ਕੀਤਾ ਗਿਆ ਸੀ।