ਪੱਤਰ ਪ੍ਰੇਰਕ
ਅਮਰਗੜ੍ਹ 8 ਮਾਰਚ
ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. ਹਰਤੇਜ ਕੌਰ ਦੀ ਦੇਖ ਰੇਖ ਹੇਠ ਐੱਨਐੱਸਐੱਸ ਵਿਭਾਗ ਅਤੇ ਰੈੱਡ ਰੀਬਨ ਕਲੱਬ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਜਗਜੀਤ ਸਿੰਘ ਹਰੀ ਨੇ ਅਗਾਂਹਵਧੂ ਮਹਿਲਾ ਸ਼ਖਸੀਅਤਾਂਐ ਸਬੰਧੀ ਜਾਣਕਾਰੀ ਦੇ ਕੇ ਵਿਦਿਆਰਥਣਾਂ ਨੂੰ ਉਨ੍ਹਾਂ ਵਾਂਗੂ ਆਪਣੀ ਹੋਦ ਸਥਾਪਤ ਕਰਨ ਲਈ ਪ੍ਰੇਰਿਆ। ਇਸ ਮੌਕੇ ਦਲਜੀਤ ਕੌਰ ਨੇ ਕਵੀਸ਼ਰੀ ਪੇਸ਼ ਕਰਕੇ ਪਹਿਲਾ, ਮਨਪ੍ਰੀਤ ਕੌਰ ਨੇ ਦੂਸਰਾ ਅਤੇ ਓਮਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਰਾਜਪੁਰਾ (ਪੱਤਰ ਪ੍ਰੇਰਕ): ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ ਦੀ ਅਗਵਾਈ ਵਿੱਚਵਿਦਿਆਰਥਣਾਂ ਦੇ ਰੰਗੌਲੀ ਅਤੇ ਮਹਿੰਦੀ ਦੀ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ਵਿੱਚ ਨੈਨਸੀ ਨੇ ਪਹਿਲਾ, ਅੰਜਲੀ ਨੇ ਦੂਜਾ ਅਤੇ ਜਸ਼ਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜਦੋਂ ਕਿ ਮਹਿੰਦੀ ਮੁਕਾਬਲੇ ਵਿੱਚ ਨੈਨਸੀ ਨੇ ਪਹਿਲਾ, ਹਰਲੀਨ ਕੌਰ ਨੇ ਦੂਜਾ ਅਤੇ ਜਸਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਪਾਤੜਾਂ (ਪੱਤਰ ਪ੍ਰੇਰਕ): ਪੁਲੀਸ ਸਾਂਝ ਕੇਂਦਰ, ਪਾਤੜਾਂ ਵੱਲੋਂ ਸਥਾਨਕ ਸਰਕਾਰੀ ਹਾਈ ਸਕੂਲ ਵਿੱਚ ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਹਾਜ਼ਰ ਬੱਚਿਆਂ ਨੂੰ ਮਹਿਲਾਵਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ।