ਨਿੱਜੀ ਪੱਤਰ ਪ੍ਰੇਰਕ
ਧੂਰੀ, 13 ਮਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪਿੰਡ ਰਾਜੋਮਾਜਰਾ ਦੇ ਸਮੂਹ ਦਲਿਤ ਭਾਈਚਾਰਾ ਰਿਜ਼ਰਵ ਕੋਟੇ ਦੀ ਜ਼ਮੀਨ ਸਾਂਝੇ ਤੌਰ ’ਤੇ ਘੱਟ ਰੇਟ ’ਤੇ ਲੈਣ ਵਿੱਚ ਕਾਮਯਾਬ ਹੋਇਆ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਪਿੰਡ ਆਗੂ ਸੁਖਦੇਵ ਸਿੰਘ, ਅਜੈਬ ਸਿੰਘ, ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪਿੰਡ ਰਾਜੋਮਾਜਰਾ ਵਿਚ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਸਾਂਝੇ ਤੌਰ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾ ਰਹੀ ਹੈ। ਅੱਜ 10 ਵਿਘੇ ਜ਼ਮੀਨ ਦੀ ਬੋਲੀ ਮਜਦੂਰਾਂ ਨੇ ਇਕੱਠ ਕਰਕੇ ਕਰਵਾਈ ਗਈ। ਜੋ ਕਿ ਪੁਰਾਣੇ ਰੇਟ ਨਾਲੋਂ ਮਾਮੂਲੀ 200 ਵਾਧੇ ਨਾਲ ਜ਼ਮੀਨ 30,000 ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤੀ।