ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਅਗਸਤ
ਪਿੰਡ ਦੇ ਬੁਰੜ ਦੇ ਇੱਕ ਨੌਜਵਾਨ ਨੇ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਪੁਲੀਸ ਨੇ ਅੱਧੀ ਦਰਜਨ ਵਿਅਕਤੀਆਂ ਖਿਲਾਫ਼ ਧਾਰਾ 306 ਆਈਪੀਸੀ ਤਹਿਤ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਅਜੇ ਤੱਕ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।ਮ੍ਰਿਤਕ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਹੈ ਕਿ ਕੁਝ ਦਿਨਾਂ ਤੋਂ ਸੰਦੀਪ ਸਿੰਘ ਦੀ ਪਤਨੀ ਉਸ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ ਤੇ ਰੀਤੂ ਰਾਣੀ ਤਿੰਨ ਚਾਰ ਦਿਨ ਤੋਂ ਆਪਣੀ ਮਾਸੀ ਦੀ ਧੀ ਰਿੰਪੀ ਰਾਣੀ ਦੇ ਘਰ ਪਿੰਡ ਵਿਚ ਹੀ ਰਹਿੰਦੀ ਸੀ। ਰਿੰਪੀ ਰਾਣੀ ਤੇ ਉਸ ਦੀ ਸੱਸ ਰੀਤੂ ਰਾਣੀ ਨੂੰ ਲੜਾਈ ਲਈ ਉਕਸਾਉਂਦੀਆਂ ਸੀ। ਉਨ੍ਹਾਂ ਦੱਸਿਆ ਹੈ ਕਿ ਹੈ ਵੀਰਵਾਰ ਨੂੰ ਸੰਦੀਪ ਸਿੰਘ ਦੇ ਸਹੁਰਾ ਪਰਿਵਾਰ ਨੇ ਘਰ ਆ ਕੇ ਲੜਾਈ ਝਗੜਾ ਕੀਤਾ ਤੇ ਬੁਰਾ ਭਲਾ ਕਿਹਾ। ਜਿਸ ਤੋਂ ਤੰਗ ਆ ਕੇ ਸੰਦੀਪ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਗਈ ਸੀ। ਨੌਜਵਾਨ ਦੀ ਪਟਿਆਲਾ ਦੇ ਹਸਪਤਾਲ ਵਿੱਚ ਮੌਤ ਹੋ ਗਈ। ਥਾਣਾ ਪਾਤੜਾ ਦੇ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪਿਤਾ ਜੀਤ ਸਿੰਘ ਦੇ ਬਿਆਨਾਂ ਤਹਿਤ ਮ੍ਰਿਤਕ ਸੰਦੀਪ ਦੀ ਪਤਨੀ ਰੀਤੂ ਰਾਣੀ, ਰਿੰਪੀ ਰਾਣੀ, ਦਰਸ਼ਨਾ ਦੇਵੀ ਵਾਸੀ ਬੂਰੜ ਤੇ ਗਰੀਬੂ ਰਾਮ, ਗੁਲਸ਼ਨ ਅਤੇ ਕਰਮਜੀਤ ਕੌਰ ਵਾਸੀ ਮਨਮੋਹਨ ਨਗਰ ਅੰਬਾਲਾਖ਼ ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।