ਸ਼ੇਰਪੁਰ: ਸੰਯੁਕਤ ਸਮਾਜ ਮੋਰਚੇ ਦੇ ਹਲਕਾ ਧੂਰੀ ਤੋਂ ਉਮੀਦਵਾਰ ਸਰਬਜੀਤ ਸਿੰਘ ਅਲਾਲ ਨੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਧੰਨਵਾਦੀ ਦੌਰੇ ਦੌਰਾਨ ਆਪਣੇ ਸਮਰਥਕਾਂ ਦਾ ਪਿੰਡਾਂ ਵਿੱਚ ਪਹੁੰਚ ਕੇ ਧੰਨਵਾਦ ਕੀਤਾ। ਉਨ੍ਹਾਂ ਆਪਣੇ ਦੌਰੇ ਦੌਰਾਨ ਗੰਨਾ ਸੰਘਰਸ਼ ਕਮੇਟੀ ਨਾਲ ਇਲਾਕੇ ਨਾਲ ਸਬੰਧਤ ਗੰਨਾ ਕਾਸ਼ਤਕਾਰ ਕਿਸਾਨਾਂ, ਬੀਕੇਯੂ ਰਾਜੇਵਾਲ ਦੀ ਬਲਾਕ ਟੀਮ, ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਨਾਲ ਮਿਲਣੀਆਂ ਕੀਤੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਪਹਿਲਾਂ ਵਾਂਗ ਸਮਾਜ ਵਿੱਚ ਜਬਰ-ਜ਼ੁਲਮ, ਅਤੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਲੜਾਈ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਵੀ ਉਨ੍ਹਾ ਦਾ ਧੰਨਵਾਦੀ ਦੌਰਾ ਜਾਰੀ ਰਹੇਗਾ। -ਪੱਤਰ ਪ੍ਰੇਰਕ