ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ
ਸਥਾਨਕ ਸ਼ਹਿਰ ਦੇ ਇੱਕ ਵਕੀਲ ਦੀ ਕੁੱਟਮਾਰ ਖ਼ਿਲਾਫ਼ ਅੱਜ ਬਾਰ ਐਸੋਸੀਏਸ਼ਨ ਸੁਨਾਮ ਦੇ ਵਕੀਲਾਂ ਨੇ ਅਦਾਲਤ ਦਾ ਕੰਮ ਮੁਕੰਮਲ ਬੰਦ ਰੱਖਿਆ। ਇਸੇ ਮਸਲੇ ਨੂੰ ਲੈ ਕੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸਿਸ਼ਟ ਦੀ ਅਗਵਾਈ ਹੇਠ ਇਕੱਤਰ ਵਕੀਲਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵਕੀਲ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਐਡਵੋਕੇਟ ਤੇਜਪਾਲ ਭਾਰਦਵਾਜ, ਰਵਿੰਦਰ ਭਾਰਦਵਾਜ, ਗੁਰਬਖਸੀਸ਼ ਸਿੰਘ ਚੱਠਾ, ਸੁਸ਼ੀਲ ਵਸਿਸ਼ਟ, ਤਰਲੋਕ ਸਿੰਘ ਭੰਗੂ, ਮਿੱਤ ਸਿੰਘ ਜਨਾਲ, ਪ੍ਰਦੀਪ ਸਿੰਘ ਛਾਹੜ ਨੇ ਕਿਹਾ ਕਿ ਸਥਾਨਕ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਸਾਹਿਲ ਬਾਂਸਲ ਅਤੇ ਬੈਂਕ ਮੈਨੇਜਰ ਹੇਮੰਤ ਕੁਮਾਰ ਦੀ ਰਵਿਦਾਸਪੁਰਾ ਟਿੱਬੀ ’ਚ ਬੈਂਕ ਲੋਨ ਦੀ ਰਿਕਵਰੀ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਇਕੱਠੇ ਹੋਏ ਵਕੀਲਾਂ ਨੇ ਸਥਾਨਕ ਪ੍ਰਸ਼ਾਸਨ ਵੱਲੋਂ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਰੱਖੀ ਹੈ। ਇਸਦੇ ਨਾਲ ਹੀ ਬਾਰ ਐਸੋਸੀਏਸ਼ਨ ਵਲੋਂ ਇਕ ਮਤਾ ਪਾ ਕੇ ਫ਼ੈਸਲਾ ਕੀਤਾ ਗਿਆ ਕਿ ਸਥਾਨਕ ਬਾਰ ਐਸੋਸੀਏਸ਼ਨ ਦਾ ਕੋਈ ਵੀ ਮੈਂਬਰ ਵਕੀਲ ਅਤੇ ਬੈਂਕ ਮੈਨੇਜਰ ਦੀ ਕੁੱਟਮਾਰ ਕਰਨ ਵਾਲੇ ਕਥਿਤ ਦੋਸ਼ੀਆਂ ਦੇ ਕੇਸ ਦੀ ਪੈਰ੍ਹਵੀ ਨਹੀਂ ਕਰੇਗਾ। ਇਸ ਮੌਕੇ ਰਿਸ਼ਵਜੀਤ ਸਿੰਘ ਮਾਨਸ਼ਾਹੀਆ, ਵਰੁਨ ਕਾਂਸਲ, ਅਮਰਿੰਦਰ ਸਿੰਘ ਸਿੱਧੂ, ਕ੍ਰਿਸ਼ਨ ਸਿੰਘ ਭੁਟਾਲ, ਕੇਵਲ ਸਿੰਘ ਦੁੱਲਟ, ਸੁਸ਼ੀਲ ਪੁਰੀ, ਸੁਰਜੀਤ ਸਿੰਘ ਛਾਹੜ, ਵੀਰ ਪ੍ਰਕਾਸ਼, ਪ੍ਰਵੇਸ਼ ਕੁਮਾਰ, ਗੁਰਪ੍ਰੀਤ ਸਿੰਘ ਸਿੱਧੂ ਅਤੇ ਸਾਹਿਲ ਬਾਂਸਲ, ਬਿਕਰਮਜੀਤ ਸਿੰਘ, ਬਸੰਤ ਜੋਤੀ ਆਦਿ ਵਕੀਲ ਮੌਜੂਦ ਸਨ।