ਸ਼ੇਰਪੁਰ: 17 ਸਾਲਾਂ ਤੋਂ ਪਸ਼ੂ ਡਿਸਪੈਂਸਰੀਆਂ ’ਚ ਕੰਮ ਕਰਦੇ ਆ ਰਹੇ ਰੂਰਲ ਵੈਟਨਰੀ ਫਾਰਮਾਸਿਸਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿੱਚ ਭਲਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਰੋਸ ਮੁਜ਼ਾਹਰਾ ਕਰਨਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਲਸੋਈ ਅਤੇ ਗਗਨਦੀਪ ਮਾਨਸਾ ਦੇ ਹਵਾਲੇ ਨਾਲ ਸੂਬਾਈ ਆਗੂ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਰ ਵਰ੍ਹੇ ਮਾਰਚ ਮਹੀਨੇ ਵਿੱਚ ਕੀਤਾ ਜਾਂਦਾ ਸਾਲਾਨਾ ਇਕਰਾਰਨਾਮਾ ਇਸ ਵਾਰ ਵੀ ਨਹੀਂ ਨਵਿਆਇਆ ਜਿਸ ਕਰਕੇ ਪੰਜ ਮਹੀਨੇ ਤੋਂ ਉਹ ਲਗਾਤਾਰ ਤਨਖਾਹਾਂ ਤੋਂ ਵਾਂਝੇ ਹਨ। ਉਨ੍ਹਾਂ ਸਮੂਹ ਵੈਟਨਰੀ ਫਰਮਾਸਿਸਟਾਂ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਦੇ ਸੰਗਰੂਰ ਮੁਜ਼ਾਹਰੇ ਦਾ ਹਿੱਸਾ ਜ਼ਰੂਰ ਬਣਨ। -ਪੱਤਰ ਪ੍ਰੇਰਕ