ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 19 ਅਪਰੈਲ
ਪਿੰਡ ਢੰਡੋਲੀ ਕਲਾਂ ਦੇ ਲੱਖਾ ਸਿੰਘ ਚੇਤੀ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਕਈ ਸਾਲਾਂ ਤੋਂ ਬੰਦ ਪਏ ਪਿੰਡ ਢੰਡੋਲੀ ਕਲਾਂ ਦੇ ਵਾਟਰ ਵਰਕਸ ਨੂੰ ਨਵੇਂ ਸਿਰਿਓਂ ਬਣਾ ਕੇ ਮੁੜ ਚਲਾਉਣ ਦੀ ਮੰਗ ਕੀਤੀ ਹੈ। ਲੱਖਾ ਸਿੰਘ ਨੇ ਦੱਸਿਆ ਕਿ ਪਿੰਡ ਢੰਡੋਲੀਕਲਾਂ ਦੇ ਸਰਕਾਰੀ ਵਾਟਰ ਵਰਕਸ ਦੀ ਹਾਲਤ ਖ਼ਸਤਾ ਹੋਣ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਦੀ ਥਾਂ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਇਹ ਪਿਛਲੇ 7-8 ਸਾਲਾਂ ਤੋਂ ਬੰਦ ਪਿਆ ਹੈ। ਇਸ ਸਬੰਧੀ ਕੁੱਝ ਦਿਨ ਪਹਿਲਾਂ ਦਿੜ੍ਹਬਾ ਦੇ ਐੱਸਡੀਐੱਮ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦੀ ਹਾਲਤ ਡਿੱਗਣ ਕਿਨਾਰੇ ਹੈ। ਇਸ ਸਬੰਧੀ ਵਿਭਾਗ ਦੇ ਐੱਸਡੀਓ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸਕੀਮ ਪੰਚਾਇਤ ਕੋਲ ਹੈ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਦੀ ਹਾਲਤ ਮਾੜੀ ਹੈ, ਪਾਈਪ ਲਾਈਨ ਟੁੱਟੀ ਪਈ ਹੈ ਅਤੇ ਵਾਟਰ ਵਰਕਸ ਦਾ ਪੰਪ ਚੈਂਬਰ ਡਿੱਗਿਆ ਪਿਆ ਹੈ ਅਤੇ ਇਹ ਸਾਰਾ ਕੁੱਝ ਨਵਾਂ ਪਵੇਗਾ, ਜਿਸ ਦਾ ਕਰੀਬ 65 ਤੋਂ 70 ਲੱਖ ਰੁਪਏ ਦਾ ਐਸਟੀਮੈਟ ਬਣਾ ਕੇ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ ਅਤੇ ਜੋ ਗੰਦਾ ਪਾਣੀ ਪੈ ਰਿਹਾ ਹੈ ਇਸ ਸਬੰਧੀ ਬੀਡੀਪੀਓ ਦਿੜ੍ਹਬਾ ਨੂੰ ਲਿਖ ਕੇ ਦਿੱਤਾ ਹੈ।