ਪੱਤਰ ਪ੍ਰੇਰਕ
ਲਹਿਰਾਗਾਗਾਗਾ, 25 ਅਕਤੂਬਰ
ਬੇਸ਼ੱਕ ਤਿੰਨ ਦਿਨ ਪਹਿਲਾਂ ਪੰਜਾਬ ਵਿੱਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਕਰਨ ਤੋਂ ਬਾਅਦ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਕੰਟੇਨਰ ਗੱਡੀਆਂ ਨੂੰ ਸੂਬੇ ਵਿੱਚ ਅਗਲੇ ਹੁਕਮਾਂ ਤੱਕ ਚਲਾਉਣ ਤੋਂ ਬੰਦ ਕਰ ਦਿੱਤਾ ਗਿਆ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ 22 ਅਕਤੂਬਰ ਤੋਂ ਮਾਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦਿੱਤੀ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 23 ਅਕਤੂਬਰ ਨੂੰ ਬਣਾਂਵਾਲਾ ਥਰਮਲ ਪਲਾਂਟ ਨੂੰ ਜਾਂਦੇ ਰਾਹ ਰੋਕ ਲਏ ਗਏ ਸਨ ਜਿਸਨੂੰ ਦੇਖਦੇ ਹੋਏ ਰੇਲ ਵਿਭਾਗ ਨੇ ਦਿੱਲੀ ਤੋਂ ਪੰਜਾਬ ਆਉਂਦੇ ਮਾਲ ਕੰਟੇਨਰਾਂ ਨੂੰ ਰੋਕ ਦਿੱਤਾ ਹੈ। ਇਥੇ 24 ਅਕਤੂਬਰ ਨੂੰ ਸਵੇਰੇ ਦਿੱਲੀ ਤੋਂ ਵੱਡੇ ਕੰਟੇਨਰ ਲੈ ਕੇ ਜਾ ਰਹੀ ਸਾਹਨੇਵਾਲ ਵਾਲੀ ਮਾਲ ਗੱਡੀ ਨੂੰ ਕਿਸਾਨਾਂ ਦੇ ਰੋਕਣ ਦੇ ਡਰੋਂ ਲਹਿਰਾਗਾਗਾ ਦੇ ਮੁੱਖ ਰੇਲਵੇ ਪਲੇਟਫਾਰਮ ’ਤੇ ਕੰਟੇਨਰਾਂ ਨੂੰ ਰੋਕਿਆ ਹੋਇਆ ਹੈ। ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਲੰਘਣ ’ਚ ਭਾਰੀ ਔਖ ਆ ਰਹੀ ਹੈ ਕਿਉਂਕਿ ਲਹਿਰਾਗਾਗਾ ਨੂੰ ਰੇਲਵੇ ਲਾਾਂਹਨ ਅੱਧ ਵਿਚਕਾਰ ਸਟੇਸ਼ਨ ਹੋਣ ਕਰਕੇ ਕੱਟਦੀ ਹੈ ਤੇ ਸ਼ਹਿਰ ਵਾਲੀ ਸਾਈਡ 6 ਅਤੇ ਦੂਜੀ ਸਾਈਡ 9 ਵਾਰਡ ਹਨ । ਸਟੇਸ਼ਨ ਮਾਸਟਰ ਨੇ ਦੱਸਿਆ ਕਿ ਚਾਹੇ ਅਨਾਜ ਦੀਆਂ ਮਾਲ ਗੱਡੀਆਂ ਚਲਾ ਦਿੱਤੀਆਂ ਸਨ ਪਰ ਯੂਨੀਅਨ ਵੱਲੋਂ ਅਦਾਨੀ-ਅੰਬਾਨੀ ਦੀਆਂ ਗੱਡੀਆਂ ਨਾ ਚੱਲਣ ਦੇਣ ਕਾਰਨ ਇਹ ਦਿੱਲੀ ਤੋਂ ਆਈ ਕੰਟੇਨਰ ਗੱਡੀ ਕੱਲ੍ਹ ਦੀ ਇਥੇ ਹੀ ਖੜ੍ਹੀ ਕਰ ਦਿੱਤੀ ਹੈ ਜਦੋਂਕਿ ਇਹ ਕੰਟੇਨਰ ਗੱਡੀ ਦਾ ਅੰਬਾਨੀ-ਅੰਦਾਨੀਆਂ ਨਾਲ ਸਬੰਧ ਨਹੀਂ ਹੈ। ਸਟੇਸ਼ਨ ਅਧਿਕਾਰੀ ਅਗਲੇ ਹੁਕਮਾਂ ਦੀ ਉਡੀਕ ’ਚ ਹਨ।