ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ
ਕਿਸਾਨੀ ਮੰਗਾਂ ਨੂੰ ਲੈਕੇ 18 ਸੰਘਰਸ਼ਸੀਲ ਜਥੇਬੰਦੀਆਂ ਵੱਲੋਂ ਦਿੱਤੇ ਤਿੰਨ ਦਿਨਾਂ ਰੇਲ ਚੱਕਾ ਜਾਮ ਦੇ ਦੂਜੇ ਦਿਨ ਵੀ ਸਥਾਨਕ ਰੇਲਵੇ ਸਟੇਸ਼ਨ ਉੱਤੇ ਸੈਂਕੜੇ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ ਅਤੇ ਕੇਂਦਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਤੇ ਸੂਬਾ ਔਰਤ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨ ਆਪਣੀਆਂ ਮੰਗਾਂ ਹਰ ਹਾਲਾਤ ਚ ਮੰਨਵਾ ਕੇ ਹੀ ਸੰਘਰਸ਼ਾਂ ਤੋਂ ਮੁੱਖ ਮੋੜਨਗੇ। ਅੱਜ ਦੇ ਧਰਨੇ ਨੂੰ ਕੁਲਵਿੰਦਰ ਸੋਨੀ ਲੌਂਗੋਵਾਲ, ਹੈਪੀ ਨਮੋਲ, ਦਰਵਾਰਾ ਲੋਹਾਖੇੜਾ, ਸੁਖਦੇਵ ਲੌਂਗੋਵਾਲ, ਲੀਲਾ ਸਿੰਘ ਚੋਟੀਆਂ, ਮੱਖਣ ਪਾਪੜਾ, ਜਸਵੀਰ ਮੈਦੇਵਾਸ, ਸੁਖਦੇਵ ਸ਼ਰਮਾ, ਬਿੰਦਰ ਦਿੜ੍ਹਬਾ, ਗੁਰਮੇਲ ਕੈਪਰ ਤੇ ਸੰਤ ਰਾਮ ਛਾਜਲੀ ਨੇ ਵੀ ਸੰਬੋਧਨ ਕੀਤਾ।