ਪੱਤਰ ਪ੍ਰੇਰਕ
ਲਹਿਰਾਗਾਗਾ, 25 ਅਕਤੂਬਰ
ਇੱਥੇ ਮਾਰਕੀਟ ਕਮੇਟੀ ਵੱਲੋਂ ਖੇਤੀ ਖੇਤਰ ਵਿੱਚ ਵਾਪਰੇ ਹਾਦਸਿਆਂ ’ਚ 13 ਪੀੜਤਾਂ ਦੇ ਵਾਰਸਾਂ ਨੂੰ ਵਿਧਾਇਕ ਬਰਿੰਦਰ ਗੋਇਲ ਨੇ ਪੰਜ ਲੱਖ ਰੁਪਏ ਦੇ ਚੈੱਕ ਵੰਡੇ। ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਪਾਲ ਤੇ ਕਲਰਕ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਇੱਕ ਮ੍ਰਿਤਕ ਕੇਸ ਬਲਜਿੰਦਰ ਕੌਰ ਵਾਸੀ ਹਰਿਆਓ ਨੂੰ ਦੋ ਲੱਖ , ਕੁਡਵਿੰਦਰ ਸਿੰਘ ਰੋੜੇਵਾਲਾ, ਗੁਰਮੀਤ ਕੌਰ, ਲੇਹਲ ਕਲਾਂ, ਸੈਂਸੀ ਸਿੰਘ ਚੋਟੀਆਂ , ਸੁਰਜੀਤ ਸਿੰਘ ਵਾਸੀ ਗਾਗਾ, ਗੁਰਤੇਜ ਸਿੰਘ ਖੰਡੇਬਾਦ, ਗੁਲਾਬ ਸਿੰਘ ਖਾਈ , ਕਮਲਪ੍ਰੀਤ ਕੌਰ ਡਸਕਾ, ਗੁਰਦੀਪ ਸਿੰਘ ਜਲੂਰ, ਕੁਲਦੀਪ ਖਾਂ ਵਾਸੀ ਕੋਟੜਾ ਲੇਹਲ, ਗੁਰਦੀਪ ਸਿੰਘ ਵਾਸੀ ਰੋੜੇਵਾਲਾ ਅਤੇ ਪ੍ਰੀਤਮ ਸਿੰਘ ਬਖੋਰਾ ਕਲਾਂ ਨੂੰ ਖੇਤੀ ਦੌਰਾਨ ਵਾਪਰੇ ਹਾਦਸੇ ਲਈ ਪੰਜ ਲੱਖ ਦੇ ਚੈੱਕ ਦਿੱਤੇ। ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨੂੰ ਹਰ ਸਹੂਲਤ ਸਮੇਂ ਸਿਰ ਦੇਣ ਦਾ ਤਹੱਈਆ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਜਿਣਸਾਂ ਦੀ ਖਰੀਦ ਸਬੰਧੀ ਸੁਚਾਰੂ ਪ੍ਰਬੰਧ ਕੀਤੇ ਹੋਣ ਕਾਰਨ ਕਿਸਾਨਾਂ ਮੰਡੀਆਂ ਵਿੱਚ ਕਿਸੇ ਕਿਸਮ ਕੋਈ ਦਿੱਕਤ ਨਹੀਂ ਆ ਰਹੀ ਹੈ।