ਖੇਤਰੀ ਪ੍ਰਤੀਨਿਧ
ਧੂਰੀ, 8 ਜਨਵਰੀ
ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਗਰਾਂਟਾਂ ਵੰਡੀਆਂ ਗਈਆਂ। ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਕਰਵਾਏ ਸਮਾਗਮਾਂ ਦੌਰਾਨ ਸਟੈੱਪ-ਆਨ ਸੁਸਾਇਟੀ, ਸ੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸਮਿਤੀ, ਸ੍ਰੀ ਬਜਰੰਗ ਚੈਰੀਟੇਬਲ ਟਰੱਸਟ, ਗਊਸ਼ਾਲਾ ਕਮੇਟੀ, ਮਹਾਵੀਰ ਟਰੱਸਟ, ਯਹੋਵਾ ਰਾਫਾ ਚਰਚ, ਸ਼ਿਵ ਸਿੱਧ ਬਾਬਾ ਬਾਲਕ ਨਾਥ ਟਰੱਸਟ, ਪੰਜਾਬ ਖੱਤਰੀ ਸਭਾ ਨੂੰ ਕਰੀਬ 32 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਪੂਰੇ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ 99 ਫ਼ੀਸਦ ਪੂਰਾ ਕਰ ਦਿੱਤਾ ਗਿਆ, ਜਿਸ ਦੇ ਆਧਾਰ ਉੱਪਰ ਉਹ ਦੁਬਾਰਾ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਮੰਗਣ ਜਾਣਗੇ। ਉਨ੍ਹਾਂ ਕਿਹਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਉਨ੍ਹਾਂ ਵੱਲੋਂ ਕਰਵਾਇਆ ਵਿਕਾਸ ਹਜ਼ਮ ਨਹੀਂ ਆ ਰਿਹਾ, ਜਿਸ ਕਾਰਨ ਉਹ ਤਰ੍ਹਾਂ-ਤਰ੍ਹਾਂ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਹਨੀ ਤੂਰ, ਮੁਨੀਸ਼ ਕੁਮਾਰ ਗਰਗ, ਇੰਦਰਜੀਤ ਸਿੰਘ ਮਰਾਹੜ, ਗੁਰਪਿਆਰ ਸਿੰਘ, ਸੰਜੇ ਕੁਮਾਰ ਜਿੰਦਲ ਤੇ ਹੋਰ ਧਾਰਮਿਕ ਸਥਾਨਾਂ ਦੇ ਆਗੂ ਹਾਜ਼ਰ ਸਨ।