ਪੱਤਰ ਪ੍ਰੇਰਕ
ਲਹਿਰਾਗਾਗਾ, 26 ਅਗਸਤ
ਇੱਥੇ ਅੱਜ ਮੋਟਰਸਾਈਕਲ ਸਵਾਰ ਨੌਸਰਬਾਜ਼ਾਂ ਨੇ ਇਕ ਬਜ਼ੁਰਗ ਵਿਸਾਖੀ ਰਾਮ ਨੂੰ ਬੱਸ ਸਟੈਂਡ ਛੱਡਣ ਦੇ ਬਹਾਨੇ ਜੇਬ ਚੋਂ ਬਟੂਆ ਕੱਢ ਲਿਆ ਤੇ ਅੱਧਵਾਟੇ ਛੱਡ ਕੇ ਫ਼ਰਾਰ ਹੋ ਗਏ। ਇਸ ਬਾਰੇ ਸਥਾਨਕ ਵਸਨੀਕ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਚਾਚਾ ਵਿਸਾਖੀ ਰਾਮ ਪਿੰਡ ਹਰਿਆਊ ਬਾਈਪਾਸ ’ਤੇ ਤੁਰਿਆ ਆ ਰਿਹਾ ਸੀ। ਪਿੱਛੋਂ ਨੌਸਰਬਾਜ਼ ਮੋਟਰਸਾਈਕਲ ਸਵਾਰਾਂ ਨੇ ਬੱਸ ਸਟੈਂਡ ’ਤੇ ਛੱਡਣ ਦਾ ਬਹਾਨਾ ਲਾ ਕੇ ਬਿਠਾ ਲਿਆ ਅਤੇ ਕੁੱਝ ਦੂਰ ਅੱਗੇ ਜਾ ਕੇ ਛੱਡ ਗਏ। ਵਿਸਾਖੀ ਰਾਮ ਨੇ ਜਦੋਂ ਜੇਬ ਵੱਲ੍ਹ ਵੇਖਿਆ ਤਾਂ ਉਦੋਂ ਤੱਕ ਜੇਬ ਸਾਫ਼ ਹੋ ਚੁੱਕੀ ਸੀ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋ ਚੁੱਕੀ ਹੈ।