ਰਮੇਸ਼ ਭਾਰਦਵਾਜ
ਲਹਿਰਾਗਾਗਾ , 14 ਅਕਤੂਬਰ
ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਲਿਆਂਦੇ ਤਿੰਨੇ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਲਹਿਲ ਖੁਰਦ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਲਾਇਆ ਵਿਸ਼ਾਲ ਧਰਨਾ ਚੌਧਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ’ਚ ਕਬੱਡੀ ਦੇ ਇੰਟਨੈਸ਼ਨਲ ਕੁਮੈਂਟੇਟਰ, ਗੀਤਕਾਰ ਤੇ ਫਿਲਮ ਅਦਾਕਾਰ ਧਰਮਾ ਹਰਿਆਓ ਨੇ ਧਰਨਾਕਾਰੀਆਂ ਨੂੰ ਆਪਣੀ ਹਮਾਇਤ ਦਿੰਦਿਆਂ ਆਪਣੀਆਂ ਰਚਨਾਵਾਂ ‘ ਜਾਗ ਜਵਾਨਾ ਜਾਗ ਸਿਰਾਂ ਤੋਂ ਪਾਣੀ ਲੰਘੀ ਜਾਵੇ ਅਤੇ ਤੱਕੜੀ ਨਾਨਕ ਦੀ ਤੇਰਾਂ ਤੇਰਾਂ ਬੋਲੇ ਸੁਣਾ ਕੇ ਕਿਸਾਨ ਦੀ ਹੋਣੀ ਬਾਰੇ ਜਾਗਰੂਕ ਕੀਤਾ। ਧਰਨੇ ਨੂੰ ਲੀਲਾ ਸਿੰਘ ਚੋਟੀਆਂ, ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ, ਰਾਮ ਸਿੰਘ ਨੰਗਲਾ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ, ਹਰਜੀਤ ਭੁਟਾਲ, ਬੂਟਾ ਭਟਾਲ ਨੇ ਸੰਬੋਧਨ ਕੀਤਾ।