ਪੱਤਰ ਪ੍ਰੇਰਕ
ਲਹਿਰਾਗਾਗਾ, 18 ਅਗਸਤ
ਪਿੰਡ ਮੇਜੋਵਾਲ ’ਚ ਗੋਪਾਲ ਸਿੰਘ ਪੁੱਤਰ ਹਾਕਮ ਸਿੰਘ ਦਾ ਪਤਨੀ ਨਾਲ ਕਥਿਤ ਝਗੜਾ ਰਹਿਣ ਕਰਕੇ ਉਸਦੀ ਪਤਨੀ ਹਰਦੀਪ ਕੌਰ ਵੱਲੋਂ ਆਪਣੇ ਪੇਕਿਆਂ ਤੋਂ ਬੰਦੇ ਬੁਲਾ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛਾਜਲੀ ਪੁਲੀਸ ਨੇ ਜ਼ਖ਼ਮੀ ਹਾਕਮ ਸਿੰਘ ਦੇ ਬਿਆਨ ’ਤੇ ਹਰਦੀਪ ਕੌਰ, ਸਤਗੁਰ ਸਿੰਘ, ਪਰਮਜੀਤ ਕੌਰ ਪਤਨੀ ਬਿੰਦਰ ਸਿੰਘ ਅਤੇ 10-12 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਹਰਦੀਪ ਕੌਰ ਆਪਣੇ ਪੇਕੇ ਘਰ ਰਹਿੰਦੀ ਸੀ ਅਤੇ ਉਹ ਪਤੀ ਗੋਪਾਲ ਸਿੰਘ ਤੋਂ ਘਰ ਦੀ ਚਾਬੀ ਮੰਗਣ ਲੱਗੀ ਜਿਸ ਦੌਰਾਨ ਪਤੀ ਵੱਲੋਂ ਜਵਾਬ ਦੇਣ ’ਤੇ ਉਸਦੀ ਕੁੱਟਮਾਰ ਕੀਤੀ ਗਈ।