ਪੱਤਰ ਪ੍ਰੇਰਕ
ਭਵਾਨੀਗੜ੍ਹ, 1 ਜੁਲਾਈ
ਇੱਥੇ ਸ਼ਹਿਰ ਵਿਚ ਬਣੇ ਹੋਏ ਬਾਇਓ ਡਾਇਵਰਸਿਟੀ ਪਾਰਕ ਵਿੱਚ ਬੂਟਿਆਂ ਨੂੰ ਪਾਣੀ ਸਪਲਾਈ ਕਰਨ ਲਈ ਲਗਾਈ ਮੋਟਰ ਪਿਛਲੇ ਦੋ ਹਫ਼ਤਿਆਂ ਤੋਂ ਖਰਾਬ ਹੋ ਜਾਣ ਕਾਰਨ ਬੂਟੇ ਸੁੱਕਣ ਲੱਗ ਪਏ। ਇਸ ਸਬੰਧੀ ਪਹਿਲੀ ਜੁਲਾਈ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖਬਰ ਉਪਰੰਤ ਜੰਗਲਾਤ ਵਿਭਾਗ ਭਵਾਨੀਗੜ੍ਹ ਦੇ ਅਧਿਕਾਰੀ ਮੁਹੰਮਦ ਸ਼ਾਹਿਦ ਅਤੇ ਸਿਮਰਨਜੀਤ ਕੌਰ ਪਾਰਕ ਵਿੱਚ ਮੋਟਰ ਦੇ ਬੋਰ ਨੂੰ ਡੂੰਘਾ ਕਰਨ ਵਾਲੀ ਮਸ਼ੀਨ ਲੈ ਕੇ ਪਹੁੰਚ ਗਏ। ਦੋਵੇਂ ਅਧਿਕਾਰੀਆਂ ਵੱਲੋਂ ਸੀਨੀਅਰ ਸਿਟੀਜ਼ਨ ਚਰਨ ਸਿੰਘ ਚੋਪੜਾ, ਗੁਰਬਚਨ ਸਿੰਘ, ਗੁਰਮੇਲ ਸਿੰਘ, ਹਿੰਮਤ ਰਾਏ ਕਾਂਸਲ ਨਾਲ ਬੜੇ ਸਦਭਾਵਨਾ ਮਾਹੌਲ ਵਿਚ ਮੀਟਿੰਗ ਕੀਤੀ। । ਇਸੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਗੁਰਤੇਜ ਸਿੰਘ ਅਤੇ ਪ੍ਰਦੀਪ ਸਿੰਘ ਨੇ ਵੀ ਪਾਰਕ ਵਿੱਚ ਪਹੁੰਚ ਕੇ ਬੂਟਿਆਂ ਲਈ ਪਾਣੀ ਦੀ ਸਪਲਾਈ ਸਣੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵੀ ਤੁਰੰਤ ਕਦਮ ਚੁੱਕਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਪਾਰਕ ਦੀ ਸੰਭਾਲ ਲਈ ਪੱਕੇ ਤੌਰ ਤੇ ਪ੍ਰਬੰਧ ਕਰਨ ਲਈ ਇਸ ਨੂੰ ਨਗਰ ਕੌਂਸਲ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਗਈ।