ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 2 ਅਗਸਤ
ਅਖੰਡ ਕੀਰਤਨੀ ਜੱਥਾ ਲਹਿਰ ਦੇ ਬਾਨੀ ਅਤੇ ਗਦਰ ਪਾਰਟੀ ਦੇ ਮਹਾਨ ਸੂਰਮੇ ਤੇ ਵਿਦਵਾਨ ਸਿੱਖ ਚਿੰਤਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਨੂੰ ਸ਼ਰਧਾ ਭੇਟ ਕਰਨ ਲਈ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਨਾਰੰਗਵਾਲ ਵਿੱਚ ਉਸਾਰੀ ਅਧੀਨ ਤਪੋ ਅਸਥਾਨ ਵਿੱਚ 551 ਬੂਟੇ ਲਗਾਏ ਗਏ। ਇਸ ਮੌਕੇ ਕਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਦੌਰਾਨ ਇਮਉਨਿਟੀ ਵਧਾਉਣ ਲਈ ਕਿੱਟਾਂ ਵੀ ਵੰਡੀਆਂ ਗਈਆਂ। ਸਰਬੱਤ ਦਾ ਭਲਾ ਟਰੱਸਟ ਆਗੂ ਇਕਬਾਲ ਸਿੰਘ ਆਈ ਪੀ ਐੱਸ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਭਾਈ ਦਲਜੀਤ ਸਿੰਘ ਭੱਟੀ ਦੀ ਅਗਵਾਈ ਵਾਲੇ ਜੱਥੇ ਨੇ ਕੀਰਤਨ ਕੀਤਾ।
ਕਾਲਜ ਕੈਂਪਸ ਵਿੱਚ ਵਣ-ਮਹਾਉਤਸਵ ਮਨਾਇਆ
ਸੰਗਰੂਰ (ਪੱਤਰ ਪ੍ਰੇਰਕ): ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਪ੍ਰਿੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਕਾਲਜ ਕੈਂਪਸ ਵਿੱਚ ਵਣ-ਮਹਾਉਤਸਵ ਮਨਾਇਆ ਗਿਆ | ਵਰਨਣਯੋਗ ਹੈ ਕਿ ਕਾਲਜ ਕੈਂਪਸ ਨੂੰ ਈਕੋ ਫ਼ਰੈਂਡਲੀ ਬਣਾਉਣ ਲਈ ਪਿਛਲੇ ਮਹੀਨੇ ਕਾਲਜ ਵਿਚ ਐੱਸ ਬੈਂਕ ਦੀ ਸਹਾਇਤਾ ਨਾਲ ਆਈ.ਬੀ. ਦੇ 550 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ| ਇਸੇ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਐੱਨਐੱਸਐੱਸ, ਐੱਨਸੀਸੀ, ਰੈੱਡ ਕਰਾਸ ਸੁਸਾਇਟੀ, ਰੈੱਡ ਰਬਿਨ ਕਲੱਬ ਅਤੇ ਕੈਂਪਸ ਬਿਊਟੀਫ਼ਿਕੇਸ਼ਨ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਮਨਾਏ ਗਏ ਵਣ-ਮਹਾਉਤਸਵ ਦੌਰਾਨ ਕਾਲਜ ਵਿੱਚ ਐਸ ਬੈਂਕ ਦੀ ਸਹਾਇਤਾ ਨਾਲ ਆਈ.ਬੀ. ਦੇ 50 ਬੂਟੇ ਲਗਾਏ ਗਏ|