ਪੱਤਰ ਪ੍ਰੇਰਕ
ਭਵਾਨੀਗੜ੍ਹ, 17 ਅਕਤੂਬਰ
ਇੱਥੇ ਟਰੱਕ ਯੂਨੀਅਨ ਵਿੱਚ ਅੱਜ ਹਰ ਸਾਲ ਦੀ ਤਰ੍ਹਾਂ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਮੌਕੇ ਟਰੱਕ ਅਪਰੇਟਰਾਂ, ਡਰਾਈਵਰਾਂ ਤੇ ਸਬੰਧਤ ਕਾਰੋਬਾਰ ਵਾਲਿਆਂ ਦੀ ਤੰਦਰੁਸਤੀ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਵਾਏ ਗਏ। ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਮੂਹ ਟਰੱਕ ਅਪਰੇਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਕ ਅਪਰੇਟਰਾਂ ਦਾ ਕਾਰੋਬਾਰ ਬਹੁਤ ਹੀ ਜੋਖਮ ਭਰਿਆ ਹੈ। ਟਰੱਕ ਯੂਨੀਅਨਾਂ ਦੀ ਦੇਸ਼ ਦੀ ਤਰੱਕੀ ਤੇ ਰੁਜ਼ਗਾਰ ਦੇਣ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਟਰੱਕ ਯੂਨੀਅਨ ਤੇ ਅਪਰੇਟਰਾਂ ਦੇ ਕਾਰੋਬਾਰ ਦੀ ਬੇਹਤਰੀ ਲਈ ਯਤਨਸ਼ੀਲ ਰਹਿਣਗੇ। ਸ੍ਰੀ ਸਿੰਗਲਾ ਨੇ ਕਿਹਾ ਕਿ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਵਿੱਚ ਵੀ ਟਰੱਕ ਅਪਰੇਟਰਾਂ ਨੇ ਵੱਡੀ ਸੇਵਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਟਰੱਕ ਯੂਨੀਅਨਾਂ ਦੇ ਹਿੱਤਾਂ ਦੀ ਰਾਖੀ ਲਈ ਯਤਨਸ਼ੀਲ ਰਹੇ ਹਨ। ਇਸ ਮੌਕੇ ਰਣਜੀਤ ਸਿੰਘ ਤੂਰ, ਵਰਿੰਦਰ ਕੁਮਾਰ ਪੰਨਵਾਂ, ਪ੍ਰਦੀਪ ਕੁਮਾਰ ਕੱਦ, ਸੁਖਮਹਿੰਦਰਪਾਲ ਸਿੰਘ ਤੂਰ, ਗੁਰਤੇਜ ਸਿੰਘ ਝਨੇੜੀ, ਜਗਮੀਤ ਸਿੰਘ ਭੋਲਾ ਬਲਿਆਲ, ਹਰਜੀਤ ਸਿੰਘ ਤੇ ਬਲਵਿੰਦਰ ਸਿੰਘ ਘਾਬਦੀਆ ਵੀ ਹਾਜ਼ਰ ਸਨ।