ਪੱਤਰ ਪ੍ਰੇਰਕ
ਭਵਾਨੀਗੜ੍ਹ, 31 ਮਈ
ਇਥੇ ਪਿੰਡ ਨਾਗਰਾ ਵਿੱਚ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ਕਾਰਨ ਪੈਦਲ ਤੁਰੇ ਜਾਂਦੇ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਇੱਥੇ ਥਾਣੇ ਵਿੱਚ ਗੁਰਬਚਨ ਸਿੰਘ ਵਾਸੀ ਬੀਰਾਬੱਦੀ, ਹਰਿਆਣਾ ਵੱਲੋਂ ਸ਼ਿਕਾਇਤ ਲਿਖਾਈ ਗਈ ਕਿ ਬੀਤੀ ਸ਼ਾਮ ਨੂੰ ਉਹ ਅਤੇ ਉਸ ਦਾ ਛੋਟਾ ਭਰਾ ਜੋਗਿੰਦਰ ਸਿੰਘ ਉਰਫ਼ ਗਿੰਦਾ ਅਤੇ ਉਨ੍ਹਾਂ ਨਾਲ ਕੰਮਕਾਰ ਕਰਨ ਵਾਲਾ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਲੋਹਗੜ੍ਹ ਜ਼ਿਲ੍ਹਾ ਮਾਨਸਾ ਪੈਦਲ ਤੁਰ ਕੇ ਪਿੰਡ ਨਾਗਰਾ ਵਿੱਚ ਠੇਕੇ ਤੋਂ ਸ਼ਰਾਬ ਖ਼ਰੀਦ ਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੰਡ ਨਾਗਰੇ ਵਾਲੀ ਸਾਈਡ ਤੋਂ ਇੱਕ ਨਾ-ਮਾਲੂਮ ਗੱਡੀ ਦੇ ਨਾ-ਮਾਲੂਮ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਨਾ-ਮਾਲੂਮ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।