ਪੱਤਰ ਪ੍ਰੇਰਕ
ਸੰਗਰੂਰ, 13 ਜੂਨ
ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਸਮੂਹ ਨਾਨ ਕਾਮਨ ਕੇਡਰ ਮੁਲਾਜ਼ਮਾਂ ਵੱਲੋਂ ਮਿਲਕਫੈੱਡ ਦੀ ਸੀਟੀਸੀ ਪਾਲਿਸੀ ਖ਼ਿਲਾਫ਼ ਕਲਮਛੋੜ ਹੜਤਾਲ ਅਤੇ ਮੁਜ਼ਾਹਰਾ ਕੀਤਾ ਗਿਆ| ਬੁਲਾਰਿਆਂ ਨੇ ਦੱਸਿਆ ਕਿ ਮਿਲਕਫੈੱਡ ਵੱਲੋਂ ਮੁਲਾਜ਼ਮਾਂ ਦੀ ਸਹਿਮਤੀ ਬਗੈਰ ਸੀਟੀਸੀ ਪਾਲਿਸੀ ਲਾਗੂ ਕਰਨਾ ਅਤੇ ਇਕ ਕਾਲੇ ਕਾਨੂੰਨ ਵਾਂਗ ਪੰਜਾਬ ਸਰਕਾਰ ਦੇ ਸਿਰਫ਼ ਮਿਲਕਫੈੱਡ ਅਦਾਰੇ ਦੇ ਇਸ ਦਾ ਨਿਜੀਕਰਨ ਕਰਨ ਦੇ ਮੰਤਵ ਨਾਲ ਇਸ ਨੂੰ ਜ਼ਬਰਦਸਤੀ ਥੋਪਿਆ ਗਿਆ ਹੈ | ਬੁਲਾਰਿਆਂ ਨੇ ਦੱਸਿਆ ਕਿ ਮਿਲਕਫੈੱਡ ਅਦਾਰੇ ਵਿਚ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ਼ਤਿਹਾਰ ਵਿਚ ਦਰਸਾਈਆਂ ਤਨਖਾਹਾਂ ਤੋਂ ਵੀ ਘੱਟ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਇਕ ਤੋਂ ਵੱਧ ਸੀਟਾਂ ’ਤੇ ਕੰਮ ਲੈ ਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ| ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੈਨੇਜਮੈਂਟ ਵੱਲੋਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਬੰਦ ਨਾ ਕੀਤਾ ਗਿਆ ਤਾਂ ਮੁਲਾਜ਼ਮਾਂ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਮਿਲਕਫੈੱਡ ਮੈਨੇਜਮੈਂਟ, ਰਜਿਸਟਚਾਰ, ਸਹਿਕਾਰੀ ਸਭਾਵਾਂ ਪੰਜਾਬ ਅਤੇ ਵਿੱਤ ਕਮਿਸ਼ਨਰ ਸਹਿਕਾਰਤਾ ਵਿਭਾਗ ਪੰਜਾਬ ਦੀ ਹੋਵੇਗੀ |