ਲਹਿਰਾਗਾਗਾ: ਨੇੜਲੇ ਪਿੰਡ ਛਾਜਲਾ ਵਿੱਚ ਬੱਚਿਆਂ ਲਈ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਵਾਟਰ ਕੂਲਰ ਅਤੇ ਆਰਓ ਸਿਸਟਮ ਲਗਵਾਇਆ ਗਿਆ। ਵਰਨਣਯੋਗ ਹੈ ਕਿ ਭਾਈ ਗੁਰਦੀਪ ਸਿੰਘ ਛਾਜਲਾ ਅਤੇ ਦਰਸ਼ਨ ਸਿੰਘ ਛਾਜਲਾ ਵੱਲੋਂ ਸ੍ਰੀ ਮਾਨ ਨੂੰ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਪਿੰਡ ਵਿੱਚ ਬੱਚਿਆਂ ਲਈ ਠੰਢੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਵਾਟਰ ਕੂਲਰ ਤੇ ਆਰਓ ਸਿਸਟਮ ਦੀ ਲੋੜ ਹੈ। ਇਸ ਨੂੰ ਪ੍ਰਵਾਨ ਕਰਦਿਆਂ ਐਮਪੀ ਸ੍ਰੀ ਮਾਨ ਵੱਲੋਂ ਪਿੰਡ ਛਾਜਲਾ ਵਿੱਚ ਵਾਟਰ ਕੂਲਰ ਅਤੇ ਆਰਓ ਸਿਸਟਮ ਲਗਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਸੁਖਵੀਰ ਸਿੰਘ ਛਾਜਲੀ, ਮਾਸਟਰ ਰਣਜੀਤ ਸਿੰਘ ਛਾਜਲਾ, ਗੁਰਦਿਆਲ ਸਿੰਘ ਫੌਜੀ, ਗੁਰਪਿਆਰ ਸਿੰਘ, ਜਥੇਦਾਰ ਅਨੂਪ ਸਿੰਘ ਮੌਜੋਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ। -ਪੱਤਰ ਪ੍ਰੇਰਕ