ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਸਤੰਬਰ
ਜਲ ਸਰੋਤ ਕਾਮਿਆਂ ਦੀ ਮੀਟਿੰਗ ਪੀਡਬਲਿਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਧਾਨ ਦਰਸ਼ਨ ਬੇਲੂਮਾਜਰਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 5 ਸਤੰਬਰ ਨੂੰ ਜਲ ਸਰੋਤ ਵਿਭਾਗ ਨਾਲ ਸਬੰਧਿਤ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਕਰਕੇ ਸਿੰਚਾਈ ਮੰਤਰੀ ਦੇ ਹਲਕੇ ਵਿੱਚ ਧਰਨਾ ਦੇਣ ਅਤੇ ਅਗਲੇ ਸੰਘਰਸ਼ਾਂ ਦੀ ਵਿਉਂਤਬੰਦੀ ਕੀਤੀ ਜਾਵੇਗੀ। ਮੀਟਿੰਗ ਮਗਰੋਂ ਮਨਜੀਤ ਸਿੰਘ ਸੈਣੀ, ਮੱਖਣ ਵਹਿਦਪੁਰੀ, ਗੁਰਵਿੰਦਰ ਖਮਾਣੋ ਤੇ ਕ੍ਰਿਸ਼ਨ ਜਾਗੋਵਾਲੀਆ ਨੇ ਕਿਹਾ ਕਿ ਸਰਕਾਰ ਨੇ ਜਲ ਸਰੋਤ ਵਿਭਾਗ ਦਾ ਪੁਨਰ ਗਠਨ ਕਰਕੇ ਪੰਜਾਬ ਦਾ ਪਾਣੀ ਰੇਤਾ ਬਜਰੀ ਤੇ ਕਰੋੜਾਂ ਰੁਪਏ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨਾਲ ਤਿਆਰ ਕੀਤੇ ਵੱਡੇ ਪ੍ਰੋਜੈਕਟ ਤੇ ਸਰਕਾਰੀ ਜਾਇਦਾਦ ਨਿੱਜੀ ਹੱਥਾਂ ’ਚ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਮੌਕੇ ਮੁਲਾਜ਼ਮ ਆਗੂ ਸੁਖਦੇਵ ਸਿੰਘ ਚੰਗਾਲੀਵਾਲਾ, ਅਨਿਲ ਕੁਮਾਰ, ਰਣਜੀਤ ਲਹਿਰਾ, ਜਗਵਿੰਦਰ ਪਾਲ ਸਿੰਘ, ਮਾਲਵਿੰਦਰ ਸਿੰਘ ਸੰਧੂ, ਦਰਸ਼ਨ ਚੀਮਾ, ਗੁਰਜੰਟ ਸਿੰਘ ਬਰਨਾਲਾ, ਬਲਦੇਵ ਸਿੰਘ ਮੋਹਨ ਸਿੰਘ, ਬਲਵਿੰਦਰ ਧਨੇਰ, ਰਾਮ ਪਾਲ ਸਿੰਘ, ਜੀਵਨ ਕੁਮਾਰ ਤੇ ਭਰਭੁਰ ਛਾਜਲੀ ਹਾਜ਼ਰ ਸਨ।