ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਦਸੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਜਲ ਸਪਲਾਈ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਸਾਹਮਣੇ ਚੱਲ ਰਹੇ ਜਲ ਸਪਲਾਈ ਵਿਭਾਗ ਦੇ ਠੇਕਾ ਕਾਮਿਆਂ ਦੇ ਲਗਾਤਾਰ ਮੋਰਚੇ ਦੇ 14ਵੇਂ ਦਿਨ ਅਤੇ ਭੁੱਖ ਹੜਤਾਲ 9ਵੇਂ ਦਿਨ ਮੋਰਚੇ ਨੂੰ ਦਿਨ ਰਾਤ ਚਲਾਉਣ ਦਾ ਐਲਾਨ ਕੀਤਾ। ਅੱਜ ਪੰਜ ਜਲ ਕਾਮੇ ਮਹਿੰਗਾ ਸਿੰਘ, ਹਰਦੀਪ ਸਿੰਘ, ਪਰਵੀਨ ਕੁਮਾਰ, ਰਜੇਸ਼ਪਾਲ ਤੇ ਸਰਦਾਰੂ ਲਾਲ ਦਿਨ-ਰਾਤ ਦੀ ਭੱਖ ਹੜਤਾਲ ‘ਤੇ ਬੈਠੇ।
ਅੱਜ ਮੋਰਚੇ ਮੋਰਚੇ ਦੀ ਅਗਵਾਈ ਕਰਦਿਅਆਂ ਸੂਬਾਈ ਪ੍ਰਧਾਨ ਸੰਦੀਪ ਕੁਮਾਰ ਅਤੇ ਅਤੇ ਸੂਬਾਈ ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ ਨੇ ਦੱਸਿਆ ਕਿ ਅੱਜ ਜਲ ਕਾਮਿਆਂ ਨੇ ਕਾਲੇ ਝੰਡੇ ਲੈ ਕੇ ਬਾਜ਼ਾਰ ‘ਚ ਰੋਸ ਮਾਰਚ ਕਰਨ ਮਗਰੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕੀ। ਇਸ ਮੌਕੇ ਮਨਜੀਤ ਸਿੰਘ ਹੁਸ਼ਿਆਰਪੁਰ ਅਤੇ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਚਲਾਇਆ ਜਾ ਰਿਹਾ ਲਗਾਤਾਰ ਮੋਰਚਾ 14ਵੇਂ ਦਿਨ ਤੇ ਭੁੱਖ ਹੜਤਾਲ 9ਵੇਂ ਦਿਨ ‘ਚ ਦਾਖ਼ਲ ਹੋ ਗਈ ਪਰ ਸਰਕਾਰ ਵੱਲੋਂ ਕਾਮਿਆਂ ਦੀ ਸਾਰ ਨਾ ਲੈਣ ਕਰਕੇ ਜਥੇਬੰਦੀ ਨੇ ਭੁੱਖ ਹੜਤਾਲ 24 ਘੰਟਿਆਂ ਵਿੱਚ ਤਬਦੀਲ ਕਰ ਦਿੱਤੀ ਤੇ ਕਾਮਿਆਂ ਨੇ ਜਰਗ ਚੌਕ ‘ਚ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਦੀ ਝੂਠੇ ਲਾਰਿਆਂ ਦੀ ਪੰਡ ਫ਼ੂਕੀ।
ਆਗੂਆਂ ਕਿਹਾ ਕਿ ਇਨਲਿਸਟਮੈਂਟ ਨੀਤੀ ਨੂੰ ਰੱਦ ਕਰਕੇ ਦਸ-ਪੰਦਰਾਂ ਸਾਲਾਂ ਤੋਂ ਕੰਮ ਕਰਦੇ ਕਾਮਿਆਂ ਨੂੰ ਸਿੱਧਾ ਕੰਟਰੈਕਟ ਜਾਂ ਬੈਕਡੋਰ ਮਸਟਰੋਲ ‘ਤੇ ਲਿਆ ਜਾਵੇ। ਜੇਕਰ ਸਰਕਾਰ ਅਤੇ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਵਰਕਰਾਂ ਦੀਆਂ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਸੂਬਾ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਰਜਤ ਕੁਮਾਰ ਤਲਵਾੜਾ,ਪ੍ਰਤਾਪ ਜਲੰਧਰ, ਹਰਵਿੰਦਰ ਸਿੰਘ ਜਲੰਧਰ ,ਸਤੀਸ਼ ਕੁਮਾਰ, ਮੇਜਰ ਸਿੰਘ ਖੋਖ, ਦੇਵੀ ਦਿਆਲ ਕਲਰਮਾਜਰੀ, ਰਵੀ ਕਾਂਤ, ਅਭਿਜੀਤ ਸਿੰਘ ਅਤੇ ਅਮਨ ਨੇ ਵੀ ਸੰਬਧਨ ਕੀਤਾ।