ਲਹਿਰਾਗਾਗਾ: ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਅੱਜ ਸਥਾਨਕ ਗੌਰਵ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਮੌਕੇ ਸਿਟੀ ਪ੍ਰੈੱਸ ਕਲੱਬ, ਮਾਲਵਾ ਪ੍ਰੈੱਸ ਕਲੱਬ ਅਤੇ ਇਲੈਕਟ੍ਰੋਨਿਕ ਪੱਤਰਕਾਰ ਯੂਨੀਅਨ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੀ ਕਮੀਆਂ ਕਰਕੇ ਹਲਕਾ ਲਹਿਰਾਗਾਗਾ ਦੇ ਨਾਮ ਨਾਲ ਪੱਛੜਿਆ ਸ਼ਬਦ ਜੁੜ ਗਿਆ ਸੀ, ਜਿਸ ਨੂੰ ਹੁਣ ਆਮ ਆਦਾਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਧੋਅ ਕੇ ਦਮ ਲਵੇਗੀ। ਉਨ੍ਹਾਂ ਕਿਹਾ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮਾਂ ਦੀ ਤਨਖਾਹ ਜਲਦੀ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਗੌਰਵ ਗੋਇਲ, ਅਸ਼ਵਨੀ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ। ਉਥੇ ਹੀ ਸ੍ਰੀ ਬਾਲਾ ਜੈਅੰਤੀ ਮੌਕੇ ਵਿਸ਼ਾਲ ਚੌਂਕੀ ’ਚ ਵਿਧਾਇਕ ਬਰਿੰਦਰ ਗੋਇਲ ਨੇ ਪਤਨੀ ਸੀਮਾ ਗੋਇਲ ਨਾਲ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਹਨੂੰਮਾਨ ਧਾਮ ਸੇਵਾ ਸੁਸਾਇਟੀ ਜਾਖਲ ਰੋਡ ਲਹਿਰਾਗਾਗਾ ਵੱਲੋਂ ਸਮਾਗਮ ਕਰਵਾਇਆ ਗਿਆ। -ਪੱਤਰ ਪ੍ਰੇਰਕ