ਖੇਤਰੀ ਪ੍ਰਤੀਨਿਧ
ਧੂਰੀ, 28 ਫਰਵਰੀ
ਸਦਰ ਪੁਲੀਸ ਨੇ ਵਿਦੇਸ਼ ਬੁਲਾਉਣ ਦਾ ਝਾਂਸਾ ਦੇ ਕੇ ਤੀਹ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਔਰਤ ਸਮੇਤ ਤਿੰਨ ਜਣਿਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ]
ਸਦਰ ਧੂਰੀ ਅਧੀਨ ਆਉਂਦੇ ਪਿੰਡ ਬੁਗਰਾ ਦੇ ਜਗਦੀਪ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਆਪਣੇ ਬਿਆਨ ’ਚ ਆਪਣੇ ਸਹੁਰੇ ਪਰਿਵਾਰ ’ਤੇ ਧੋਖਾਧੜੀ ਦਾ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਉਸ ਦੀ ਘਰਵਾਲੀ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ (ਮੁਦਈ) ਨੂੰ ਬਾਹਰਲੇ ਦੇਸ਼ ਆਸਟ੍ਰੇਲੀਆ ਲਿਜਾਣ ਦਾ ਝਾਂਸਾ ਦੇ ਕੇ ਜਿੱਥੇ ਵਿਆਹ ’ਤੇ ਸਾਰਾ ਖਰਚ ਕਰਵਾਇਆ ਉੱਥੇ ਵਿਦੇਸ਼ ਜਾਣ ਲਈ ਫੀਸਾਂ ਵੀ ਭਰਵਾਈਆਂ ਅਤੇ ਹੋਰ ਰਕਮ ਦੀ ਮੰਗ ਕੀਤੀ ਪਰ ਉਸ ਵੱਲੋਂ ਹੋਰ ਰਕਮ ਦੇਣ ਤੋਂ ਜਵਾਬ ਦੇਣ ’ਤੇ ਉਸ ਦੀ ਪਤਨੀ ਲਵਪ੍ਰੀਤ ਕੌਰ ਨੇ ਉਸ ਨੂੰ ਬਾਹਰ ਬੁਲਾਉਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਤਲਾਕ ਦੀ ਮੰਗ ਕੀਤੀ। ਜਗਦੀਪ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਕਿ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਉਸ ਨਾਲ 30 ਲੱਖ ਰੁਪਏ ਦੀ ਠੱਗੀ ਮਾਰੀ ਲਈ।
ਸਦਰ ਪੁਲੀਸ ਧੂਰੀ ਨੇ ਜਗਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਪਿੰਡ ਭੋਤਨਾ (ਜ਼ਿਲ੍ਹਾ ਬਰਨਾਲਾ) ਨਿਵਾਸੀ ਉਸ ਦੀ ਪਤਨੀ ਲਵਪ੍ਰੀਤ ਕੌਰ , ਸਹੁਰੇ ਅਤੇ ਸਾਲੇ ਦੇ ਖਿਲਾਫ਼ ਜੇਰੇ ਧਾਰਾ 420/406 /120 ਬੀ ਆਈ ਪੀ ਸੀ ਤਹਿਤ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ।