ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 17 ਅਗਸਤ
ਨੇੜਲੇ ਪਿੰਡ ਬਾਲੇਵਾਲ ਦੇ ਗੁਰਦੁਆਰਾ ਕੋਠੀ ਸਾਹਿਬ ਵਿਖੇ ਬਾਬਾ ਬਿਸ਼ਨ ਸਿੰਘ ਕਾਂਝਲੇ ਵਾਲਿਆਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਪਿੰਡ ਦੇ ਨੌਜਵਾਨਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਤੇ ਕ੍ਰਿਪਾਲ ਸਿੰਘ ਪਟਵਾਰੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ ਹਨ। ਮੁਕਾਬਲੇ ’ਚ ਵੱਡੀ ਗਿਣਤੀ ਨੌਜਵਾਨਾਂ ਅਤੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਹਜ਼ਾਰਾਂ ਦੇ ਨਕਦ ਇਨਾਮ, ਦਸਤਾਰ ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਕੋਠੀ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ, ਕ੍ਰਿਪਾਲ ਸਿੰਘ ਪਟਵਾਰੀ, ਹੈੱਡ ਗ੍ਰੰਥੀ ਹਰਬੰਸ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ ਹਨੀ, ਦਸਤਾਰ ਕੋਚ ਸੁਖਚੈਨ ਸਿੰਘ, ਭੈਣੀ, ਕਿਰਨਦੀਪ ਸਿੰਘ ਖ਼ਾਲਸਾ, ਜੁਝਾਰ ਸਿੰਘ ਕਾਲਾਝਾੜ, ਹਰਪ੍ਰੀਤ ਸਿੰਘ ਦੁੱਲਮਾ, ਪਰਮਿੰਦਰ ਸਿੰਘ ਸਹਬਿਾਣਾ, ਅੰਮ੍ਰਿਤ ਸਿੰਘ ਭਾਗਪੁਰ, ਮਨਜੀਤ ਸਿੰਘ ਖ਼ਾਲਸਾ, ਬਲਕਾਰ ਸਿੰਘ, ਪ੍ਰਦੂਮਣ ਸਿੰਘ, ਭਵਨਦੀਪ ਸਿੰਘ, ਸੁਖਵਿੰਦਰ ਸਿੰਘ ਭੁੱਲਰ ਆਦਿ ਵੀ ਹਾਜ਼ਰ ਸਨ।