ਮੁੰਬਈ: ‘ਬਿੱਗ ਬੌਸ 14’ ਦੇ ਘਰ ਵਿੱਚ ਰਹਿ ਰਹੀਆਂ ਰੁਬੀਨਾ ਦਿਲੇਕ, ਜੈਸਮਿਨ ਭਸੀਨ, ਨਿੱਕੀ ਤੰਬੋਲੀ ਅਤੇ ਪਵਿੱਤਰਾ ਪੂਨੀਆ ਨੂੰ ਇਸ ਵਿਵਾਦਿਤ ਰਿਐਲਿਟੀ ਸ਼ੋਅ ਦੀ ਆਗਾਮੀ ਕਿਸ਼ਤ ਵਿੱਚ ਆਪਣੇ-ਆਪ ਨੂੰ ਸ਼ੋਅ ’ਚੋਂ ਕੱਢੇ ਜਾਣ ਤੋਂ ਬਚਾਊਣ ਲਈ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਖ਼ੁਸ਼ ਕਰਨਾ ਪਵੇਗਾ। ਇਸ ਟਾਸਕ ਵਿੱਚ ਤਿੰਨ ਗੇੜ ਹਨ। ਪਹਿਲੇ ਗੇੜ ਲਈ ਲੜਕੀਆਂ ਨੂੰ ਸਿਧਾਰਥ ਤੋਂ ਟੈਟੂ ਬਣਵਾਊਣਾ ਪਵੇਗਾ ਅਤੇ ਇਸ ਦੌਰਾਨ ਊਹ ਆਪਣੀ ਗੱਲਬਾਤ ਰਾਹੀਂ ਅਦਾਕਾਰ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਨਗੀਆਂ। ਇਸ ਟਾਸਕ ਦੌਰਾਨ ਪਵਿੱਤਰਾ ਵਲੋਂ ਸਿਧਾਰਥ ਤੋਂ ਆਪਣੇ ਲੱਕ ’ਤੇ ਟੈਟੂ ਬਣਵਾਇਆ ਜਾਵੇਗਾ ਅਤੇ ਊਹ ਊਸ ਨਾਲ ਹਾਸਾ-ਠੱਠਾ ਕਰਦੀ ਨਜ਼ਰ ਆਵੇਗੀ। ਜੈਸਮਿਨ ਵਲੋਂ ਟੈਟੂ ਟਾਸਕ ਦੌਰਾਨ ਆਪਣੇ ਨਿੱਜੀ ਸਬੰਧਾਂ ਨੂੰ ਵਰਤਿਆ ਜਾਵੇਗਾ। ਦੂਜੇ ਗੇੜ ਵਿੱਚ ਸਾਰੀਆਂ ਲੜਕੀਆਂ ਸਿਧਾਰਥ ਨਾਲ ਮੋਟਰਸਾਈਕਲ ’ਤੇ ਡਾਂਸ ਕਰਦੀਆਂ ਨਜ਼ਰ ਆਉਣਗੀਆਂ। ਤੀਜੇ ਗੇੜ ਵਿੱਚ ਲੜਕੀਆਂ ਨੂੰ ਕੱਚ ਦੇ ਗਲਾਸ ਆਪਣੀ ਟਰੇਅ ’ਚੋਂ ਡਿੱਗਣ ਤੋਂ ਬਚਾਊਣੇ ਹੋਣਗੇ। -ਆਈਏਐੱਨਅੇੱਸ