ਮੁੰਬਈ, 8 ਫਰਵਰੀ
ਮਲਿਆਅਮ ਸੁਪਰਸਟਾਰ ਮੋਹਨ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ 2013 ਵਿੱਚ ਅਪਰਾਧ ਸਬੰਧੀ ਬਣੀ ਫ਼ਿਲਮ ‘ਦ੍ਰਿਸ਼ਅਮ’ ਦੀ ਅਗਲੀ ਕੜੀ ਉਸ ਨਾਲੋਂ ਵੀ ਵਧੇਰੇ ਸਫ਼ਲਤਾ ਹਾਸਲ ਕਰੇਗੀ। ‘ਦ੍ਰਿਸ਼ਅਮ’ ਦੇ ਹਿੰਦੀ ਵਰਸ਼ਨ ’ਚ ਮੁੱਖ ਭੂਮਿਕਾਵਾਂ ਅਜੈ ਦੇਵਗਨ ਤੇ ਤੱਬੂ ਨੇ ਨਿਭਾਈਆਂ ਸਨ ਜਦਕਿ ਮੂਲ ਮਲਿਆਲਮ ਫਿਲਮ ’ਚ ਇਹ ਭੂਮਿਕਾਵਾਂ ਮੋਹਨ ਲਾਲ ਤੇ ਆਸ਼ਾ ਰਾਰਥ ਨੇ ਨਿਭਾਈਆਂ ਸਨ।
ਮੋਹਨ ਲਾਲ ਨੇ ‘ਦ੍ਰਿਸ਼ਅਮ 2’ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਇਹ ਪਹਿਲੀ ਭਾਰਤੀ ਫਿਲਮ ਹੋਵੇਗੀ ਜਿਸ ਦਾ ਰੀਮੇਕ ਚੀਨੀ (ਮੰਦਾਰਿਨ) ਭਾਸ਼ਾ ਵਿੱਚ ਹੋ ਰਿਹਾ ਹੈ।’ ‘ਦ੍ਰਿਸ਼ਯਮ’ ਦਾ ਪਹਿਲਾ ਭਾਗ ਸਿਰਫ਼ ਮਲਿਆਲਮ ਵਿਚ ਹੀ ਨਹੀਂ ਬਲਕਿ ਹੋਰਨਾਂ ਭਾਸ਼ਾਵਾਂ ਵਿੱਚ ਵੀ ਵੱਡੀ ਕਾਮਯਾਬੀ ਸੀ। ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਇਸ ਦਾ ਪ੍ਰੀਮੀਅਰ 19 ਫਰਵਰੀ ਨੂੰ ਦਿਖਾਇਆ ਜਾਵੇਗਾ -ਪੀਟੀਆਈ