ਲੰਡਨ: ‘ਹੈਰੀ ਪੌਰਟਰ’ ਫ਼ਿਲਮ ਵਿੱਚ ਪਰਸੀ ਵੀਜ਼ਲੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕ੍ਰਿਸ ਰੈਂਕਿਨ ਨੇ ਆਪਣੀ ਛੇ ਸਾਲ ਤੋਂ ਦੋਸਤ ਨੈੱਸ ਬੀਕ੍ਰਾਫਟ ਨਾਲ ਮੰਗਣੀ ਕਰਵਾ ਲਈ ਹੈ। ਨੈੱਸ ਪੇਸ਼ੇ ਵਜੋਂ ਕੌਸਟਿਊਮ ਡਿਜ਼ਾਈਨਰ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਹ ਖ਼ਬਰ ਸਾਂਝੀ ਕਰਦਿਆਂ ਆਖਿਆ, ‘ਖੁਸ਼ਖ਼ਬਰੀ! ਨੈੱਸ ਬੀਕ੍ਰਾਫਟ ਨੂੰ ਪੁੱਛਿਆ ਕਿ ਕੀ ਉਹ ਮੇਰੀ ਮੰਗੇਤਰ ਬਣਨਾ ਚਾਹੇਗੀ ਤੇ ਉਸ ਨੂੰ ਇਹ ਗੱਲ ਚੰਗੀ ਲੱਗੀ।’ ਰੈਂਕਿਨ ਨੇ ਆਪਣੀ ਮੰਗੇਤਰ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਨੈੱਸ ਆਪਣੀ ਅੰਗੂਠੀ ਦਿਖਾਉਂਦੀ ਨਜ਼ਰ ਆ ਰਹੀ ਹੈ। ‘ਹੈਰੀ ਪੌਟਰ’ ਸੀਰੀਜ਼ ਦੀਆਂ ਫਿਲਮਾਂ ਤੋਂ ਇਲਾਵਾ ਰੈਂਕਿਨ ਨੇ ‘ਦਿ ਮੈਜੀਕਲ ਵਰਲਡ ਆਫ ਹੈਰੀ ਪੌਟਰ ਕਾਨਸਰਟ ਟੂਅਰ’ ਦੀ ਮੇਜ਼ਬਾਨੀ ਦੇ ਨਾਲ-ਨਾਲ ਟੀਵੀ ਮਿੰਨੀ ਸੀਰੀਜ਼ ‘ਦਿ ਰੌਟਰਜ਼ ਕਲੱਬ’ ਵਿੱਚ ਵੀ ਕੰਮ ਕੀਤਾ ਹੈ। -ਪੀਟੀਆਈ