ਮੁੰਬਈ, 10 ਸਤੰਬਰ
ਸਲਮਾਨ ਖਾਨ ਨੇ ਸਾਈਕਲ ਚਲਾਉਂਦੇ ਦੀ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਹੈ। ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਉਸ ਨੂੰ ਅੱਜ ਵੱਡੇ ਪੱਧਰ ’ਤੇ ਲੋਕਾਂ ਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਕਿ ਕਿਸ ਤਰ੍ਹਾਂ 2002 ਦੇ ‘ਹਿੱਟ ਐਂਡ ਰਨ’ ਕੇਸ ’ਚ ਸਬੂਤਾਂ ਦੀ ਘਾਟ ਕਾਰਨ ਉਹ ਬਚ ਗਿਆ ਸੀ। ਇੱਕ ਟਵਿੱਟਰ ਦੇ ਵਰਤੋਂਕਾਰ ਨੇ ਲਿਖਿਆ, ‘ਸੁਰੱਖਿਅਤ ਰਹੋ.. ਸਲਮਾਨ ਭਾਈ ਸਾਈਕਲ ’ਤੇ ਆ ਰਿਹਾ ਹੈ। ਇਹ ਤੁਹਾਡੇ ਸਰੀਰ ਉਪਰੋਂ ਦੀ ਲੰਘੇਗਾ।’ ਇਕ ਹੋਰ ਨੇ ਟਵੀਟ ਕੀਤਾ, ‘ਉਸ ਤੋਂ ਬਚੋ ਯਾਰੋ… ਸਲਮਾਨ ਭਾਈ ਰਾਈਡਿੰਗ ਕਰ ਰਿਹਾ ਹੈ।’ ਟਵਿੱਟਰ ਦੇ ਇੱਕ ਹੋਰ ਵਰਤੋਂਕਾਰ ਨੇ ਲਿਖਿਆ, ‘ਪਹਿਲਾਂ ਕਾਰ, ਫਿਰ ਟਰੈਕਟਰ ਤੇ ਹੁਣ ਸਾਈਕਲ। ਉਹ ਕਿੰਨੇ ਲੋਕਾਂ ਨੂੰ ਮਾਰੇਗਾ?’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਤੁਹਾਡੀ ਵਜ੍ਹਾ ਕਰਕੇ ਕੋਈ ਵੀ ਸੁਰੱਖਿਅਤ ਨਹੀਂ ਹੈ।’ ਇੱਕ ਯੂਜ਼ਰ ਨੇ ਲਿਖਿਆ, ‘ਕਿਰਪਾ ਕਰਕੇ ਫੁੱਟਪਾਥ ’ਤੇ ਸਾਈਕਲ ਨਾ ਚਲਾਉਣਾ।’ -ਆਈਏਐੱਨਐੱਸ